ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਹਰਿਆਣਾ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਕਿਹਾ ਕਿ ‘ਆਪ’ ਹਰਿਆਣਾ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ 90 ਵਿਧਾਨ ਸਭਾ ਸੀਟਾਂ ਲਈ ਤਿਆਰੀ ਕਰ ਰਿਹਾ ਹਾਂ।
ਗਠਜੋੜ ਬਾਰੇ ਹਾਈਕਮਾਂਡ ਤੋਂ ਸਾਨੂੰ ਕੋਈ ਖ਼ਬਰ ਨਹੀਂ ਮਿਲੀ ਹੈ। ਜੇਕਰ ਅੱਜ ਸਾਨੂੰ ਖ਼ਬਰ ਨਹੀਂ ਮਿਲਦੀ ਹੈ, ਤਾਂ ਅਸੀਂ ਸ਼ਾਮ ਤੱਕ ਸਾਰੀਆਂ 90 ਸੀਟਾਂ ਲਈ ਆਪਣੀ ਲਿਸਟ ਜਾਰੀ ਕਰ ਦੇਵਾਂਗੇ।
ਸਾਡਾ ਮਜ਼ਬੂਤ ਸੰਗਠਨ ਹੈ
ਇਸ ਤੋਂ ਇਲਾਵਾ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਸਿਆਸੀ ਪਾਰਟੀ ਹੈ। ਹਰਿਆਣਾ ਵਿੱਚ ਸਾਡਾ ਇੱਕ ਮਜ਼ਬੂਤ ਸੰਗਠਨ ਹੈ।
ਹੁਣ ਜਿਵੇਂ ਹੀ ਸੰਦੀਪ ਪਾਠਕ ਜੀ ਅਤੇ ਸੁਸ਼ੀਲ ਗੁਪਤਾ ਜੀ ਨੂੰ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਸਾਹਬ ਤੋਂ ਹਦਾਇਤਾਂ ਮਿਲਦੀਆਂ ਹਨ।
ਉਹ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ। ਜਿਵੇਂ ਕਿ ਸੁਸ਼ੀਲ ਗੁਪਤਾ ਜੀ ਨੇ ਕਿਹਾ ਕਿ ਸ਼ਾਮ ਤੱਕ ਸੂਚੀ ਜਾਰੀ ਕਰਨਾ ਜਾਇਜ਼ ਹੈ, ਕਿਉਂਕਿ ਸਾਡੇ ਕੋਲ ਵੀ ਸਮਾਂ ਨਹੀਂ ਹੈ। ਨਾਮਜ਼ਦਗੀ ਦੀ ਆਖਰੀ ਤਾਰੀਕ 12 ਸਤੰਬਰ ਹੈ।
ਆਪਸੀ ਸਹਿਮਤੀ ਨਾਲ ਵਧਾਂਗੇ ਅੱਗੇ
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਜਥੇਬੰਦੀ ਦਾ ਕੰਮ ਜ਼ਮੀਨੀ ਪੱਧਰ ਤੇ ਕਰ ਰਹੇ ਹਨ, ਉਹ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਕੇ ਇਸ ਮੁੱਦੇ ਤੇ ਅੱਗੇ ਵਧਣਗੇ।
ਸੰਦੀਪ ਪਾਠਕ ਅਤੇ ਸੁਸ਼ੀਲ ਗੁਪਤਾ ਹਰਿਆਣਾ ਦਾ ਕੰਮ ਦੇਖ ਰਹੇ ਹਨ ਅਤੇ ਉਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹਨ। ਜੋ ਵੀ ਫੈਸਲਾ ਲਿਆ ਜਾਵੇਗਾ। ਅਸੀਂ ਸਾਰੇ ਉਸ ਨਾਲ ਸਹਿਮਤੀ ਨਾਲ ਅੱਗੇ ਵਧਾਂਗੇ