Wednesday, October 16, 2024
Google search engine
HomeDeshਤਲਬੀਰ ਗਿੱਲ ਨੇ ਕਿਹਾ-ਮਜੀਠੀਆ ਦੁੱਖੋਂ ਛੱਡੀ ਪਾਰਟੀ

ਤਲਬੀਰ ਗਿੱਲ ਨੇ ਕਿਹਾ-ਮਜੀਠੀਆ ਦੁੱਖੋਂ ਛੱਡੀ ਪਾਰਟੀ

ਧਾਲੀਵਾਲ ਨੇ ਕਿਹਾ- ਤਲਬੀਰ ਤੇ ਸਾਥੀਆਂ ਨੂੰ ਦਿਆਂਗੇ ਬਣਦਾ ਸਤਿਕਾਰ

ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਚ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਨਾਲ ਸੱਜੀ ਬਾਂਹ ਬਣ ਕੇ ਚੱਲਦੇ ਰਹੇ ਤਲਬੀਰ ਸਿੰਘ ਗਿੱਲ ਨੇ ਪਾਰਟੀ ਛੱਡਣ ਤੇ ਆਮ ਆਦਮੀ ਪਾਰਟੀ ‘ਚ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਹੀ ਦੁਖੀ ਹੋ ਕੇ ਪਾਰਟੀ ਛੱਡੀ ਹੈ। ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਪੱਤਰਕਾਰਾਂ ਨਾਲ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਅਕਾਲੀ ਦਲ ‘ਚ ਵੱਧ-ਚੜ੍ਹ ਕੇ ਸੇਵਾਵਾਂ ਦਿੱਤੀਆਂ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ‘ਚ ਵੀ ਸੇਵਾਵਾਂ ਨਿਭਾਉਣਗੇ ਪਾਰਟੀ ਛੱਡਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਜਿਨਾਂ ਦੇ ਨਾਲ ਉਨ੍ਹਾਂ ਨੇ ਸੱਜੀ ਬਾਂਹ ਬਣ ਕੇ ਲੰਮਾ ਸਮਾਂ ਕੰਮ ਕੀਤਾ ਅੱਜ ਉਹੀ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਡਿਊਟੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਨਾਲ ਲਗਾਈ ਸੀ। ਉਨ੍ਹਾਂ ਅਕਾਲੀ ਦਲ ਦੇ ਸਿਪਾਹੀ ਬਣ ਕੇ ਅਨਿਲ ਜੋਸ਼ੀ ਦੀ ਹੱਕ ਵਿੱਚ ਭਾਵੇਂ ਮੀਟਿੰਗਾਂ ਕਰਾਈਆਂ, ਪਰ ਉਨ੍ਹਾਂ ਦਾ ਨਾ ਤਾਂ ਅਨਿਲ ਜੋਸ਼ੀ ਨੇ ਸਾਥ ਦਿੱਤਾ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੇ ਸਾਥ ਦਿੱਤਾ। ਜਿੱਥੇ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦਾ ਫੋਨ ਨਹੀਂ ਚੁੱਕਦੇ, ਉਥੇ ਹੀ ਅਨਿਲ ਜੋਸ਼ੀ ਵੀ ਉਨ੍ਹਾਂ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸੀ ਸਮਝਦੇ ਜਿਸ ਕਰਕੇ ਜਿੱਥੇ ਹਲਕਾ ਦੱਖਣੀ ਵਿੱਚ ਇੰਚਾਰਜ ਵੱਜੋਂ ਉਹ ਕੰਮ ਕਰ ਰਹੇ ਸਨ, ਉਥੇ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਉਤਰਨਾ ਪੈ ਰਿਹਾ ਹੈ। ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਉਹ ਸਾਥ ਨਿਭਾਉਣਗੇ ਉੱਥੇ ਹੀ ਵੱਡੇ ਪੱਧਰ ਤੇ ਉਨ੍ਹਾਂ ਦੇ ਨਾਲ ਜੁੜੇ ਹੋਏ ਸਾਥੀ ਇਸ ਚੋਣ ਮੁਹਿੰਮ ਵਿੱਚ ਉਤਰਨਗੇ। ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਇੱਕ ਵਧੀਆ, ਇਮਾਨਦਾਰ ਤੇ ਜੁਝਾਰੂ ਵਰਕਰ ਤੇ ਆਗੂ ਹਨ। ਤਲਬੀਰ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਮਾਝੇ ‘ਚ ਵੱਡਾ ਲਾਭ ਮਿਲੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments