ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਆਪਣੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ, ਜਿਸ ਵਿਚ ਤਾਮਿਲਨਾਡੂ ਤੋਂ ਪੁਜਾਰੀਆਂ ਨੂੰ ਬੁਲਾਇਆ ਗਿਆ ਸੀ। ਅਦਿਤੀ ਅਤੇ ਸਿਧਾਰਥ ਨੇ ਵਾਨਪਾਰਥੀ ਦੇ ਮੰਦਰ ਦਾ ਦੌਰਾ ਕੀਤਾ। ਅਦਾਕਾਰਾ ਦਾ ਇਸ ਸਥਾਨ ਨਾਲ ਖਾਸ ਰਿਸ਼ਤਾ ਹੈ।
ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ‘ਚ ਹੈ। ਅਦਿਤੀ ਦਾ ਨਾਂ ਪਿਛਲੇ ਕਾਫੀ ਸਮੇਂ ਤੋਂ ਮਸ਼ਹੂਰ ਅਦਾਕਾਰ ਸਿਧਾਰਥ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਜੋੜੇ ਨੇ ਗੁਪਤ ਵਿਆਹ ਕਰ ਲਿਆ ਹੈ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਦਿਤੀ ਰਾਓ ਹੈਦਰੀ ਨੇ ਆਪਣੇ ਲੰਬੇ ਸਮੇਂ ਦੇ ਪਾਰਟਨਰ ਸਿਧਾਰਥ ਨਾਲ ਸੱਤ ਫੇਰੇ ਲਏ ਹਨ। ਖਬਰਾਂ ਮੁਤਾਬਕ ਤੇਲੰਗਾਨਾ ਦੇ ਰੰਗਨਾਥ ਸਵਾਮੀ ਮੰਦਰ ‘ਚ ਦੋਹਾਂ ਨੇ ਇਕ-ਦੂਜੇ ਨੂੰ ਪਤੀ-ਪਤਨੀ ਵਜੋਂ ਸਵੀਕਾਰ ਕੀਤਾ। ਜੋੜੇ ਨੇ ਇੱਕ ਸਮਾਰੋਹ ਵਿੱਚ ਇੱਕ ਦੂਜੇ ਨੂੰ ਅਪਣਾਇਆ ਹੈ, ਜਿਸ ਵਿੱਚ ਸਿਰਫ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਆਪਣੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ, ਜਿਸ ਵਿਚ ਤਾਮਿਲਨਾਡੂ ਤੋਂ ਪੁਜਾਰੀਆਂ ਨੂੰ ਬੁਲਾਇਆ ਗਿਆ ਸੀ। ਅਦਿਤੀ ਅਤੇ ਸਿਧਾਰਥ ਨੇ ਵਾਨਪਾਰਥੀ ਦੇ ਮੰਦਰ ਦਾ ਦੌਰਾ ਕੀਤਾ। ਅਦਾਕਾਰਾ ਦਾ ਇਸ ਸਥਾਨ ਨਾਲ ਖਾਸ ਰਿਸ਼ਤਾ ਹੈ। ਅਭਿਨੇਤਰੀ ਦੇ ਨਾਨਾ ਵਾਨਪਾਰਥੀ ਸੰਸਥਾਨਮ ਦੇ ਆਖਰੀ ਸ਼ਾਸਕ ਸਨ। ਇਸ ਤੋਂ ਇਲਾਵਾ ਉਹ ਇੱਕ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਪਰ ਅਜੇ ਤੱਕ ਇਸ ਜੋੜੇ ਵੱਲੋਂ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਵਿਆਹ ਦੀ ਕੋਈ ਤਸਵੀਰ ਵਾਇਰਲ ਹੋਈ ਹੈ।