ਇਹ ਖ਼ੁਲਾਸਾ ਹੋਇਆ ਹੈ ਕਿ ਸਵਾਤੀ ਦੇ ਸਰੀਰ ਦੇ ਕਿਹੜੇ ਹਿੱਸੇ ਜ਼ਖ਼ਮੀ ਹੋਏ ਹਨ
ਏਮਜ਼ ਹਮਲੇ ਦੇ ਮਾਮਲੇ ‘ਚ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ MLC (ਮੈਡੀਕਲ) ਦੀ ਰਿਪੋਰਟ ਆ ਗਈ ਹੈ। ਇਸ ਰਿਪੋਰਟ ‘ਚ ਵੱਡੇ ਖੁਲਾਸੇ ਹੋਏ ਹਨ।ਇਹ ਖ਼ੁਲਾਸਾ ਹੋਇਆ ਹੈ ਕਿ ਸਵਾਤੀ ਦੇ ਸਰੀਰ ਦੇ ਕਿਹੜੇ ਹਿੱਸੇ ਜ਼ਖ਼ਮੀ ਹੋਏ ਹਨ। ਰਿਪੋਰਟ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਵਾਤੀ ਦੇ ਸਰੀਰ ‘ਤੇ ਚਾਰ ਥਾਵਾਂ ‘ਤੇ ਸੱਟਾਂ ਲੱਗੀਆਂ ਸਨ।ਏਮਜ਼ ਦੀ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਸਵਾਤੀ ਮਾਲੀਵਾਲ ਦੇ ‘ਖੱਬੇ ਪੈਰ ਦੇ ਪੱਟ’ ‘ਤੇ 3×2 ਸੈਂਟੀਮੀਟਰ ਆਕਾਰ ਦੀ ਸੱਟ ਸੀ ਅਤੇ ਉਸ ਦੀ ‘ਸੱਜੇ ਅੱਖ ਦੇ ਹੇਠਾਂ ਸੱਜੀ ਗੱਲ਼’ ‘ਤੇ 2×2 ਸੈਂਟੀਮੀਟਰ ਆਕਾਰ ਦੀ ਸੱਟ ਸੀ।