Suresh Raina ਨੇ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੈਂ ਚਾਹੁੰਦਾ ਹਾਂ ਕਿ MS Dhoni IPL2025 ’ਚ ਖੇਡਣ, ਉਨ੍ਹਾਂ ਨੇ ਜਿਸ ਤਰ੍ਹਾਂ ਪਿਛਲੇ ਸਾਲ ਬੱਲੇਬਾਜ਼ੀ ਕੀਤੀ ਸੀ
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਤੇ ਲੰਬੇ ਸਮੇਂ ਤੱਕ ਚੇਨਈ ਸੁਪਰ ਕਿੰਗਜ਼ ਲਈ ਆਈਪੀਐੱਲ ਖੇਡਣ ਵਾਲੇ ਸੁਰੈਸ਼ ਰੈਨਾ (suresh raina) ਨੇ ਮਹਿੰਦਰ ਸਿੰਘ ਧੋਨੀ (ms dhoni) ਨੂੰ ਖਾਸ ਅਪੀਲ ਕੀਤੀ ਹੈ। ਰੈਨਾ ਤੇ ਧੋਨੀ ਆਈਪੀਐੱਲ ਦੀ ਸ਼ੁਰੂਆਤ ਨਾਲ ਚੇਨਈ ਲਈ ਖੇਡੇ। ਧੋਨੀ ਨੂੰ ਚੇਨਈ ਦੇ ਫੈਨਜ਼ ਥਾਲਾ ਤਾਂ ਰੈਨਾ ਦੀ ਚਿਨਾ ਥਾਲਾ ਬੁਲਾਉਂਦੇ ਹਨ। ਰੈਨਾ ਚਾਹੁੰਦੇ ਹਨ ਕਿ ਧੋਨੀ ਆਈਪੀਐੱਲ-2025 ’ਚ ਵੀ ਖੇਡੇ ਤੇ ਇਸ ਦੇ ਪਿੱਛੇ ਖੱਬੇ ਹੱਥ ਦੇ ਇਸ ਸਾਬਕਾ ਬੱਲੇਬਾਜ਼ ਨੇ ਰਿਤੂਰਾਜ ਗਾਇਕਵਾੜ (ruturaj gaikwad) ਦੀ ਬਿਹਤਰੀ ਨੂੰ ਕਾਰਨ ਦੱਸਿਆ ਹੈ।
ਧੋਨੀ ਨੇ ਪਿਛਲੇ ਸਾਲ ਚੇਨਈ ਦੀ ਕਪਤਾਨੀ ਛੱਡ ਦਿੱਤੀ ਸੀ। ਉਨ੍ਹਾਂ ਦੇ ਬਾਅਦ ਰਿਤੂਰਾਜ ਗਾਇਕਵਾੜ ਨੂੰ ਕਪਤਾਨ ਬਣਾਇਆ ਗਿਆ ਸੀ। ਗਾਇਕਵਾੜ ਦੀ ਕਪਤਾਨੀ ’ਚ ਹਾਲਾਂਕਿ ਟੀਮ ਪਲੇਆਫ ’ਚ ਨਹੀਂ ਪਹੁੰਚ ਸਕੀ ਸੀ।
ਇਕ ਸਾਲ ਹੋਰ ਖੇਡੋ ਧੋਨੀ
ਧੋਨੀ ਨੇ ਸਾਲ 2020 ’ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਹ ਲਗਾਤਾਰ ਆਈਪੀਐੱਲ ਖੇਡ ਰਹੇ ਹਨ। ਹਰ ਸਾਲ ਆਈਪੀਐੱਲ ਆਉਂਦਾ ਹੈ ਤਾਂ ਚਰਚਾ ਹੁੰਦੀ ਹੈ ਕਿ ਇਹ ਧੋਨੀ ਦੀ ਆਖਰੀ ਆਈਪੀਐੱਲ ਹੋਵੇਗਾ। ਪਿਛਲੇ ਸਾਲ ਵੀ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਸੀ। ਇਸ ਵਾਰ ਧੋਨੀ ਖੇਡਣਗੇ ਜਾਂ ਨਹੀਂ ਇਸ ’ਤੇ ਸਥਿਤੀ ਸਾਫ ਨਹੀਂ ਹੈ। ਹਾਲਾਂਕਿ, ਰੈਨਾ ਚਾਹੁੰਦੇ ਹਨ ਕਿ ਧੋਨੀ ਖੇਡੋ ਕਿਉਂਕਿ ਗਾਇਕਵਾੜ ਨੂੰ ਕਪਤਾਨ ਦੇ ਤੌਰ ’ਤੇ ਪਰਿਪੱਖ ਹੋਣ ’ਚ ਇਕ ਸਾਲ ਹੋਰ ਲੱਗੇਗਾ।
ਰੈਨਾ ਨੇ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੈਂ ਚਾਹੁੰਦਾ ਹਾਂ ਕਿ ਐੱਮਐੱਸ ਧੋਨੀ ਆਈਪੀਐੱਲ 2025 ’ਚ ਖੇਡਣ, ਉਨ੍ਹਾਂ ਨੇ ਜਿਸ ਤਰ੍ਹਾਂ ਪਿਛਲੇ ਸਾਲ ਬੱਲੇਬਾਜ਼ੀ ਕੀਤੀ ਸੀ ਉਸ ਨੂੰ ਦੇਖਦੇ ਹੋਏ ਮੈਂ ਇਹ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਗਾਇਕਵਾੜ ਨੂੰ ਹੁਣ ਇਕ ਸਾਲ ਹੋਰ ਚਾਹੀਦਾ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਕਪਤਾਨੀ ਕੀਤੀ ਸੀ ਉਸ ਨੂੰ ਦੇਖਦੇ ਹੋਏ ਮੈਂ ਇਹ ਗੱਲ ਕਹਿ ਰਿਹਾ ਹਾਂ। ਆਰਸੀਬੀ ਦੇ ਮੈਚ ਤੋਂ ਬਾਅਦ ਬਹੁਤ ਕੁਝ ਕਿਹਾ ਗਿਆ ਸੀ। ਹਾਲਾਂਕਿ, ਗਾਇਕਵਾੜ ਨੇ ਸ਼ਾਨਦਾਰ ਕੰਮ ਕੀਤਾ ਸੀ।”
ਕੀ ਧੋਨੀ ਲੈਣਗੇ ਸੰਨਿਆਸ?
ਇਸ ਤੋਂ ਪਹਿਲਾਂ ਧੋਨੀ ਨੇ ਅਜਿਹੇ ਹਿੰਟ ਦਿੱਤੇ ਸਨ ਕਿ ਉਹ ਆਈਪੀਐੱਲ ਦਾ ਅਗਲਾ ਸੀਜ਼ਨ ਖੇਡ ਸਕਦੇ ਹਨ। ਉਹ ਬੀਸੀਸੀਆਈ ਦੇ Retention Policy ’ਤੇ ਲਏ ਜਾਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਧੋਨੀ ਦੀ ਕਪਤਾਨੀ ’ਚ ਚੇਨਈ ਨੇ ਪੰਜ ਵਾਰ ਆਈਪੀਐੱਲ ਦਾ ਖਿਤਾਬ ਜਿੱਤਿਆ ਹੈ।