6 ਜੂਨ ਨੂੰ ਕੁਵੈਤ ਖਿਲਾਫ ਖੇਡਣਗੇ ਆਖਰੀ ਅੰਤਰਰਾਸ਼ਟਰੀ ਫੁੱਟਬਾਲ ਮੈਚ
ਭਾਰਤੀ ਫੁੱਟਬਾਲਰ ਸੁਨੀਲ ਛੇਤਰੀ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 6 ਜੂਨ ਨੂੰ ਕੁਵੈਤ ਖਿਲਾਫ ਖੇਡਣਗੇ। ਇਹ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਹੈ। ਇਸ ਦਿਨ ਉਹ ਦੋ ਦਹਾਕਿਆਂ ਤੱਕ ਫੈਲੇ ਸ਼ਾਨਦਾਰ ਫੁੱਟਬਾਲ ਕਰੀਅਰ ਨੂੰ ਅਲਵਿਦਾ ਕਹਿਣਗੇ। ਉਹ ਪਿਛਲੇ ਕਈ ਸਾਲਾਂ ਤੋਂ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਰਿਟਾਇਰਮੈਂਟ ਦੀ ਜਾਣਕਾਰੀ ਦਿੱਤੀ ਹੈ। 39 ਸਾਲਾ ਸੁਨੀਲ ਛੇਤਰੀ ਨੇ ਕਿਹਾ ਕਿ ਉਹ ਆਖਰੀ ਵਾਰ ਕੁਵੈਤ ਖਿਲਾਫ ਅੰਤਰਰਾਸ਼ਟਰੀ ਮੈਚ ਖੇਡੇਗਾ।ਸੁਨੀਲ ਛੇਤਰੀ ਨੇ ਗੁਹਾਟੀ ‘ਚ ਅਫਗਾਨਿਸਤਾਨ ਖਿਲਾਫ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ। ਹਾਲਾਂਕਿ ਇਸ ਮੈਚ ‘ਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਸੁਨੀਲ ਛੇਤਰੀ ਨੇ ਸਾਲ 2005 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਛੇਤਰੀ ਨੇ ਭਾਰਤ ਲਈ ਖੇਡਦੇ ਹੋਏ 94 ਗੋਲ ਕੀਤੇ। ਉਹ ਭਾਰਤ ਦਾ ਆਲ ਟਾਈਮ ਟਾਪ ਸਕੋਰਰ ਹੈ। ਇਸ ਦੇ ਨਾਲ ਹੀ ਉਹ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਤੋਂ ਬਾਅਦ ਗੋਲ ਕਰਨ ਵਾਲਿਆਂ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ।