‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰੂਚਰਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ।
ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਸਾਲਾਂ ਤਕ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰੂਚਰਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ। ਉਨ੍ਹਾਂ ਦੇ ਪਿਤਾ ਨੇ ਕੁਝ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਕੇ ਅਦਾਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਖ਼ਬਰਾਂ ਮੁਤਾਬਕ ਗੁਰੂਚਰਨ ਨੇ ਦਿੱਲੀ ਦੀ ਫਲਾਈਟ ਰਾਹੀਂ ਮੁੰਬਈ ਲਈ ਰਵਾਨਾ ਹੋਣਾ ਸੀ ਪਰ ਉਹ ਏਅਰਪੋਰਟ ਨਹੀਂ ਪਹੁੰਚਿਆ। ਕਈ ਮੀਡੀਆ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਤਾਰਕ ਮਹਿਤਾ ਵਿਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸਨ। ਹਾਲ ਹੀ ‘ਚ ਉਨ੍ਹਾਂ ਦੇ ਆਨਸਕ੍ਰੀਨ ਬੇਟੇ ‘ਜੂਨੀਅਰ ਸੋਢੀ’ ਉਰਫ ਸਮਯ ਸ਼ਾਹ ਨੇ ਉਨ੍ਹਾਂ ਦੇ ਲਾਪਤਾ ਹੋਣ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਦੋਵਾਂ ਦੀ ਆਖਰੀ ਮੁਲਾਕਾਤ ਕਦੋਂ ਹੋਈ ਸੀ।ਜ਼ਿਕਰਯੋਗ ਹੈ ਕਿ ਸਮਯ ਸ਼ਾਹ ਨੇ ਅਸਿਤ ਮੋਦੀ ਦੇ ਸ਼ੋਅ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਕਈ ਸਾਲਾਂ ਤੱਕ ਗੁਰੂਚਰਨ ਸਿੰਘ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਸਮਯ ਨੇ ਦੱਸਿਆ ਕਿ ਗੁਰੂਚਰਨ ਉਸ ਲਈ ਪਿਤਾ ਵਾਂਗ ਸਨ। ਇੰਡੀਅਨ ਐਕਸਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਵਿਚ ਸਮਯ ਸ਼ਾਹ ਨੇ ਦੱਸਿਆ ਕਿ ਗੁਰੂਚਰਨ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ ਕਦੋਂ ਹੋਈ। ਤਾਰਕ ਮਹਿਤਾ ਦੇ ਜੂਨੀਅਰ ਸੋਢੀ ਨੇ ਕਿਹਾ, ‘ਮੈਂ 4-5 ਮਹੀਨੇ ਪਹਿਲਾਂ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਸੀ। ਇਸ ਦੌਰਾਨ ਅਸੀਂ ਇਕ ਘੰਟੇ ਤੋਂ ਵੱਧ ਗੱਲ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਅਸੀਂ ਸੁਪਨਿਆਂ ਬਾਰੇ ਗੱਲ ਕਰਦੇ ਸੀ। ਸਾਡੀ ਆਖਰੀ ਵਾਰ ਮੁਲਾਕਾਤ ਦਲੀਪ ਜੋਸ਼ੀ ਦੇ ਬੇਟੇ ਦੀ ਰਿਸੈਪਸ਼ਨ ‘ਤੇ ਹੋਈ ਸੀ, ਉਸ ਤੋਂ ਬਾਅਦ ਅਸੀਂ ਨਹੀਂ ਮਿਲੇ ਪਰ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਜਲਦੀ ਮਿਲਣਗੇ।