ਕਿਸਾਨ ਜਥੇਬੰਦੀਆਂ ਨੇ ਅੱਜ 17 ਜੁਲਾਈ ਨੂੰ ਅੰਬਾਲਾ ਦੀ ਅਨਾਜ ਮੰਡੀ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ
ਅੰਬਾਲਾ ਦੀ ਅਨਾਜ ਮੰਡੀ ‘ਚ ਜਾ ਰਹੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹਰੀ, ਰਣਜੀਤ ਸਿੰਘ ਰਾਜੂ, ਗੁਰਮੀਤ ਸਿੰਘ ਮਾਜਰੀ, ਬਲਕਾਰ ਸਿੰਘ ਮਸੋਦਾ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸਰਵਣ ਸਿੰਘ ਪੰਧੇਰ, ਮਾਨ ਸਿੰਘ ਰਾਜਪੁਰਾ, ਕਾਕਾ ਸਿੰਘ ਕੋਟੜਾ, ਤੇਜਵੀਰ ਸਿੰਘ ਪੰਜੋਖਰਾ ਅਤੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਲੋਹਸਿੰਬਲੀ ‘ਚ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।
ਕਿਸਾਨ ਜਥੇਬੰਦੀਆਂ ਨੇ ਅੱਜ 17 ਜੁਲਾਈ ਨੂੰ ਅੰਬਾਲਾ ਦੀ ਅਨਾਜ ਮੰਡੀ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਅੰਬਾਲਾ ਦੀ ਅਨਾਜ ਮੰਡੀ ਦੇ ਆਲੇ-ਦੁਆਲੇ ਵੱਡੀ ਭੀੜ ਇਕੱਠੀ ਕਰਨ ‘ਤੇ ਰੋਕ ਲਗਾਈ ਗਈ ਸੀ। ਇਸ ਤੋਂ ਬਾਅਦ ਕਿਸਾਨ ਆਗੂ ਤੇਜਵੀਰ ਸਿੰਘ ਪੰਜੋਖਰਾ ਤੇ ਹੋਰ ਕਿਸਾਨਾਂ ਦੀ ਤਰਫੋਂ ਪੰਜਾਬ ਦੇ ਪਿੰਡ ਲੋਹਸਿੰਬਲੀ ਵਿਖੇ ਕਿਸਾਨਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਹਰਿਆਣਾ ਪੁਲਿਸ ਨੇ ਇਕ ਵਾਰ ਫਿਰ ਪੰਜਾਬ-ਹਰਿਆਣਾ ਬਾਰਡਰ ‘ਤੇ ਬੈਰੀਕੇਡ ਲਗਾ ਕੇ ਪੰਜਾਬ ਵਾਲੇ ਪਾਸਿਓਂ ਕਿਸਾਨਾਂ ਨੂੰ ਰੋਕਿਆ ਗਿਆ।
ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਹਰਿਆਣਾ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਕਿਸਾਨ ਅਨਾਜ ਮੰਡੀ ‘ਚ ਇਕੱਠਾ ਹੋਣ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਜਿਹੜੀ ਕਾਲ ਦਿੱਤੀ ਸੀ, ਜਿਸ ਵਿਚ ਅੰਬਾਲਾ ਦੇ ਐੱਸਪੀ ਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਅਸੀਂ ਸਿਰਫ਼ ਅੰਬਾਲਾ ਦੀ ਅਨਾਜ ਮੰਡੀ ‘ਚ ਆਪਣਾ ਇਕੱਠ ਕਰ ਰਹੇ ਹਨ।