ਫਗਵਾੜਾ ‘ਚ ਬੁੱਧਵਾਰ ਸਵੇਰੇ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਫਗਵਾੜਾ ‘ਚ ਬੁੱਧਵਾਰ ਸਵੇਰੇ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਥਰਬਾਜ਼ੀ ਤੋਂ ਬਾਅਦ ਰੇਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ 22488 ’ਤੇ ਫਗਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕਰਨ ਦੀ ਸਨਸਨੀਖੇਜ਼ ਸੂਚਨਾ ਪ੍ਰਾਪਤ ਹੋਈ ਹੈ। ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ, ਜਿਸ ‘ਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਘਟਨਾ ਤੋਂ ਬਾਅਦ ਵੰਦੇ ਭਾਰਤ ਟਰੇਨ ‘ਚ ਸਫਰ ਕਰ ਰਹੇ ਰੇਲਵੇ ਯਾਤਰੀਆਂ ‘ਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ।
ਰੇਲਗੱਡੀ ਦੇ ਸੀ3 ਕੋਚ ਵਿੱਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਐਕਸਪ੍ਰੈਸ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਨੇ ਆਪਣੀ ਸੀਟ ਦੇ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤਕ ਕਿਸੇ ਨੂੰ ਕੁਝ ਪਤਾ ਨਹੀ ਲੱਗਿਆ ਕਿ ਕੀ ਹੋਇਆ ?