ਬੀਸੀਸੀਆਈ ਸਕੱਤਰ ਜੈ ਸ਼ਾਹ (BCCI Secretary Jai Shah) ਨੂੰ ਹਾਲ ਹੀ ਵਿੱਚ ਬਿਨਾਂ ਕਿਸੇ ਵਿਰੋਧ ਦੇ ਆਈਸੀਸੀ ਦਾ ਨਵਾਂ ਚੇਅਰਮੈਨ ਚੁਣਿਆ ਗਿਆ ਹੈ।
ਭਾਰਤੀ ਕ੍ਰਿਕਟ ਟੀਮ (inidan cricket team) ਨੂੰ ਅਗਲੇ ਮਹੀਨੇ ਬੰਗਲਾਦੇਸ਼ ਦੇ ਖਿਲਾਫ਼ ਟੈਸਟ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ (harbhajan singh) ਨੇ ਟੀਮ ਇੰਡੀਆ ਨੂੰ ਚਿਤਾਵਨੀ ਦਿੱਤੀ ਹੈ। ਹਰਭਜਨ ਨੇ ਕਿਹਾ ਹੈ ਕਿ ਛੋਟੀਆਂ ਟੀਮਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਕਈ ਵਾਰ ਚੰਗਾ ਖੇਡਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵੀ ਬੰਗਲਾਦੇਸ਼ ਨੂੰ ਘੱਟ ਸਮਝਣ ਦੀ ਗ਼ਲਤੀ ਕਰਨ ਤੋਂ ਬਚਣਾ ਹੋਵੇਗਾ।
ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ 23 ਸਤੰਬਰ ਤੱਕ ਚੱਲੇਗਾ। ਦੂਜਾ ਟੈਸਟ ਮੈਚ 27 ਸਤੰਬਰ ਤੋਂ 1 ਅਕਤੂਬਰ ਦਰਮਿਆਨ ਖੇਡਿਆ ਜਾਵੇਗਾ। ਪਹਿਲਾ ਟੈਸਟ ਚੇਨਈ ‘ਚ ਤੇ ਦੂਜਾ ਟੈਸਟ ਕਾਨਪੁਰ ‘ਚ ਹੋਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਪਹਿਲਾ ਮੈਚ 7 ਅਕਤੂਬਰ ਨੂੰ ਗਵਾਲੀਅਰ ‘ਚ, ਦੂਜਾ ਮੈਚ 10 ਅਕਤੂਬਰ ਨੂੰ ਦਿੱਲੀ ‘ਚ ਅਤੇ ਤੀਜਾ ਮੈਚ 13 ਅਕਤੂਬਰ ਨੂੰ ਹੈਦਰਾਬਾਦ ‘ਚ ਖੇਡਿਆ ਜਾਵੇਗਾ।
ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਹਰਾਇਆ