ਅਜ਼ਾਦੀ ਦਿਵਸ ( Independence Day)ਦਾ ਰਾਜ ਪੱਧਰੀ ਸਮਾਗਮ ਜਲੰਧਰ ਵਿਖੇ ਹੋਵੇਗਾ
ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਰਾਸ਼ਟਰੀ ਝੰਡਾ(National Flag) ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਰੂਪਨਗਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਸੀ ਤਰ੍ਹਾਂ ਪਟਿਆਲਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਫਾਜ਼ਿਲਕਾ ਵਿਖੇ ਅਮਨ ਅਰੋੜਾ, ਬਰਨਾਲਾ ਵਿਖੇ ਡਾ. ਬਲਜੀਤ ਕੌਰ, ਤਰਨਤਾਰਨ ਵਿਖੇ ਕੁਲਦੀਪ ਸਿੰਘ ਧਾਲੀਵਾਲ, ਸੰਗਰੂਰ ਵਿਖੇ ਡਾ. ਬਲਬੀਰ ਸਿੰਘ, ਪਠਾਨਕੋਟ ਵਿਖੇ ਬ੍ਰਮ ਸ਼ੰਕਰ ਜਿੰਪਾ, ਗੁਰਦਾਸਪੁਰ ਵਿਖੇ ਲਾਲ ਚੰਦ ਕਟਾਰੂਚੱਕ, ਫਿਰੋਜ਼ਪੁਰ ਵਿਖੇ ਲਾਲਜੀਤ ਸਿੰਘ ਭੁੱਲਰ, ਮੁਹਾਲੀ ਵਿਖੇ ਹਰਜੋਤ ਸਿੰਘ ਬੈਂਸ, ਮੋਗਾ ਵਿਖੇ ਹਰਭਜਨ ਸਿੰਘ ਈਟੀਓ, ਮਾਨਸਾ ਵਿਖੇ ਚੇਤਨ ਸਿੰਘ ਜੌੜਾਮਾਜਰਾ, ਨਵਾਂ ਸ਼ਹਿਰ ਵਿਖੇ ਅਨਮੋਲ ਗਗਨ ਮਾਨ, ਲੁਧਿਆਣਾ ਵਿਖੇ ਬਲਕਾਰ ਸਿੰਘ ਅਤੇ ਅੰਮ੍ਰਿਤਸਰ ਵਿੱਚ ਗੁਰਮੀਤ ਸਿੰਘ ਖੁੱਡੀਆਂ ਰਾਸ਼ਟਰੀ ਝੰਡਾ ਲਹਿਰਾਉਣਗੇ ਤੇ ਪਰੇਡ ਤੋ ਸਲਾਮੀ ਲੈਣਗੇ।