ਟੀ20 ਵਿਸ਼ਵ ਕੱਪ (T20 World Cup) ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ।
ਟੀ20 ਵਿਸ਼ਵ ਕੱਪ (T20 World Cup) ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਅੱਗੇ ਹੁਣ ਭਾਰਤੀ ਕ੍ਰਿਕਟ ਟੀਮ ਇਸ ਮਹੀਨੇ ਦੇ ਅਖੀਰ ਯਾਨੀ 27 ਜੁਲਾਈ ਨੂੰ ਗੁਆਂਢੀ ਮੁਲਕ ਸ਼੍ਰੀਲੰਕਾ (Sri Lanka) ਦੇ ਦੌਰੇ ਉੱਤੇ ਜਾ ਰਹੇ ਹੈ। ਇਸ ਦੌਰਾਨ ਭਾਰਤ ਤੇ ਸ਼੍ਰੀਲੰਕਾ (IND vs SL) ਵਿਚਕਾਰ ਤਿੰਨ ਟੀ20 ਅਤੇ ਤਿੰਨ ਹੀ ਓਡੀਆਈ (ODI) ਮੈਚ ਖੇਡੇ ਜਾਣਗੇ। ਇਹ ਮੈਚ 7 ਅਗਸਤ ਤੱਕ ਚੱਲਣਗੇ।
ਇਹਨਾਂ ਮੈਚਾਂ ਦੌਰਾਨ ਕ੍ਰਿਕਟ ਟੀਮ ਦੀ ਚੋਣ ਤੇ ਉਸ ਤੋਂ ਵੀ ਵਧੇਰੇ ਕਪਤਾਨ ਦੀ ਚੋਣ ਨੂੰ ਲੈ ਕੇ ਕ੍ਰਿਕਟ ਜਗਤ ਵਿਚ ਚਰਚਾ ਗਰਮ ਹੈ। ਇਸ ਵਾਰ ਚੋਣ ਕਮੇਟੀ ਵਿਚ ਗੌਤਮ ਗੰਭੀਰ (Gautam Gambhir) ਵੀ ਸ਼ਾਮਿਲ ਹੋਣਗੇ। ਗੌਤਮ ਗੰਭੀਰ ਦਾ ਰਾਇ ਮੁਤਾਬਿਕ ਉਹ ਕ੍ਰਿਕਟ ਟੀਮ ਦੇ ਹਰੇਕ ਫਾਰਮੈਟ ਵਿਚ ਅਲੱਗ ਕਪਤਾਨੀ ਦੇ ਸਮਰਥਕ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਟੀ20 ਫਾਰਮੈਟ ਲਈ ਸੂਰਿਆਕੁਮਾਰ ਯਾਦਵ (Suryakumar Yadav) ਦਾ ਨਾਮ ਅੱਗੇ ਆ ਰਿਹਾ ਹੈ।
ਆਈਸੀਸੀ ਟੀ-20 ਵਿਸ਼ਵ ਕੱਪ ਖੇਡਣ ਤੋਂ ਬਾਅਦ ਹੁਣ ਰੋਹਿਤ ਸ਼ਰਮਾ (Rohit Sharma) ਨੇ ਟੀ20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤੀ ਹੈ। ਹੁਣ ਰੋਹਿਤ ਦੀ ਜਗ੍ਹਾ ਕਪਤਾਨੀ ਦੀ ਥਾਂ ਖਾਲੀ ਹੈ। ਪਹਿਲਾਂ ਸੰਭਾਵਨਾ ਸੀ ਕਿ ਹਾਰਦਿਕ ਪੰਡਯਾ ਨੂੰ ਇਹ ਜ਼ਿੰਮੇਵਾਰੀ ਮਿਲੇਗੀ। ਪਰ ਚਰਚਾ ਹੈ ਕਿ ਬੀਸੀਸੀਆਈ 2026 ਦੇ ਟੀ20 ਵਿਸ਼ਵ ਕੱਪ ਲਈ ਹੁਣ ਤੋਂ ਕਪਤਾਨ ਦੀ ਤਲਾਸ਼ ਵਿਚ ਜੁੱਟ ਚੁੱਕੀ ਹੈ ਤੇ ਇਸ ਵਿਚ ਸੂਰਿਆਕੁਮਾਰ ਯਾਦਵ ਦਾ ਨਾਂ ਅੱਗੇ ਆ ਰਿਹਾ ਹੈ।
ਹਾਰਦਿਕ ਦੀ ਗ਼ੈਰਹਾਜ਼ਰੀ
ਹਾਰਦਿਕ ਪੰਡਯਾ (Hardik Pandya) ਨੇ ਹੁਣ ਤੱਕ ਟੀ20 ਮੈਚਾਂ ਵਿਚ ਉਪ-ਕਪਤਾਨ ਦੀ ਭੂਮਿਕਾ ਨਿਭਾਈ ਹੈ। ਇਸ ਦੇ ਚਲਦਿਆਂ ਉਸ ਨੂੰ ਕਪਤਾਨੀ ਮਿਲਣ ਦੀ ਪੂਰੀ ਆਸ ਸੀ। ਪਰ ਉਸ ਦੇ ਸੱਟ ਲੱਗਣ ਅਤੇ ਬਾਹਰ ਬੈਠਣ ਕਾਰਨ ਚੋਣਕਾਰਾਂ ਨੇ ਨਵੇਂ ਨਾਮ ਵਿਚਾਰੇ ਹਨ ਤੇ ਮੁੱਖ ਕੋਚ ਸੂਰਿਆਕੁਮਾਰ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਹਨ। ਹਾਰਦਿਕ ਨੇ ਨਿੱਜੀ ਕਾਰਨਾਂ ਕਰਕੇ ਵਨ-ਡੇਅ ਫਾਰਮੈਟ ਤੋਂ ਵੀ ਆਰਾਮ ਦੀ ਮੰਗ ਕੀਤੀ ਹੈ। ਦੂਜੇ ਪਾਸੇ ਟੀ-20 ਵਿੱਚ ਸੱਟ ਕਾਰਨ ਬਾਹਰ ਹੋ ਗਏ ਹਨ।
ਸੂਰਿਆਕੁਮਾਰ ਭਾਰਤੀ ਕ੍ਰਿਕਟ ਟੀਮ ਦੇ ਯੁਵਾ ਬੱਲੇਬਾਜ਼ ਹਨ ਤੇ ਆਪਣੀ ਅਕਰਾਮਕ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਬੀਤੇ ਵਰ੍ਹੇ ਉਸ ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੌਰਾਨ ਭਾਰਤ ਦੀ ਕਪਤਾਨੀ ਦੀ ਕਮਾਨ ਵੀ ਸੰਭਾਲੀ ਸੀ। ਇਸੇ ਕਾਰਨ ਉਹ ਕੋਚ ਗੌਤਮ ਗੰਭੀਰ ਅਤੇ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਦੀ ਪਹਿਲੀ ਪਸੰਦ ਹਨ।