ਭਾਰਤੀ ਟੀਮ ਨੇ 19 ਸਤੰਬਰ ਤੋਂ ਬੰਗਲਾਦੇਸ਼ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।
ਭਾਰਤੀ ਟੀਮ ਨੇ 19 ਸਤੰਬਰ ਤੋਂ ਬੰਗਲਾਦੇਸ਼ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜਦਕਿ ਇਸ ਤੋਂ ਬਾਅਦ ਟੀਮ 3 ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੇਗੀ। ਪਰ ਬੰਗਲਾਦੇਸ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਦਿੱਗਜ ਖਿਡਾਰੀ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਦਰਅਸਲ, ਹੁਣ ਧਵਨ ਮੈਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ। ਧਵਨ ਨੇ ਇੱਕ ਵੀਡੀਓ ਰਾਹੀਂ ਸੰਨਿਆਸ ਦਾ ਐਲਾਨ ਕੀਤਾ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਿਖਰ ਧਵਨ ਹੁਣ IPL ‘ਚ ਖੇਡਣਗੇ ਜਾਂ ਨਹੀਂ।
ਸ਼ਿਖਰ ਧਵਨ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
ਟੀਮ ਇੰਡੀਆ ਦੇ 38 ਸਾਲਾ ਬੱਲੇਬਾਜ਼ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਵੀਡੀਓ ‘ਚ ਧਵਨ ਨੇ ਆਪਣੇ ਸੰਨਿਆਸ ਬਾਰੇ ਕਿਹਾ, ‘ਕਹਾਣੀ ਅਤੇ ਜ਼ਿੰਦਗੀ ‘ਚ ਅੱਗੇ ਵਧਣ ਲਈ ਪੰਨੇ ਪਲਟਣੇ ਜ਼ਰੂਰੀ ਹਨ। ਇਸ ਲਈ ਮੈਂ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਰਿਹਾ ਹਾਂ। ਮੈਂ ਆਪਣੇ ਆਪ ਨੂੰ ਕਿਹਾ ਕਿ ਤੁਸੀਂ ਉਦਾਸ ਨਾ ਹੋਵੋ ਕਿ ਤੁਸੀਂ ਭਾਰਤ ਲਈ ਦੁਬਾਰਾ ਨਹੀਂ ਖੇਡੋਗੇ। ਸਗੋਂ ਖੁਸ਼ ਰਹੋ ਕਿ ਤੁਸੀਂ ਦੇਸ਼ ਲਈ ਖੇਡੇ।
IPL ‘ਚ ਖੇਡਣਗੇ ਜਾਂ ਨਹੀਂ?
ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਮਤਲਬ ਹੈ ਕਿ ਧਵਨ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ।
ਧਵਨ ਨੇ ਵੀਡੀਓ ‘ਚ ਦੱਸਿਆ ਹੈ ਕਿ ਉਹ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਚੁੱਕੇ ਹਨ। ਜਿਸ ਕਾਰਨ ਹੁਣ ਅਸੀਂ ਧਵਨ ਨੂੰ ਵੀ IPL ‘ਚ ਖੇਡਦੇ ਨਹੀਂ ਦੇਖ ਸਕਾਂਗੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕੋਈ ਟੀਮ ਆਈਪੀਐੱਲ ‘ਚ ਧਵਨ ਨੂੰ ਆਪਣਾ ਮੈਂਟਰ ਬਣਾ ਸਕਦੀ ਹੈ।
ਸ਼ਿਖਰ ਧਵਨ ਦਾ ਕ੍ਰਿਕਟ ਕਰੀਅਰ
ਜੇਕਰ ਸ਼ਿਖਰ ਧਵਨ ਦੀ ਅੰਤਰਰਾਸ਼ਟਰੀ ਕ੍ਰਿਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 34 ਟੈਸਟ ਮੈਚਾਂ ‘ਚ 2315 ਦੌੜਾਂ ਬਣਾਈਆਂ ਹਨ। ਜਿਸ ‘ਚ ਉਨ੍ਹਾਂ ਦੇ ਨਾਂ 7 ਸੈਂਕੜੇ ਹਨ। ਉਥੇ ਹੀ ਧਵਨ ਨੇ 167 ਵਨਡੇ ਮੈਚਾਂ ‘ਚ 6793 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 17 ਸੈਂਕੜੇ ਅਤੇ 39 ਅਰਧ ਸੈਂਕੜੇ ਲਗਾਏ ਹਨ।
ਇਸ ਦੇ ਨਾਲ ਹੀ ਧਵਨ ਦੇ ਨਾਂ 68 ਟੀ-20 ਮੈਚਾਂ ‘ਚ 11 ਅਰਧ ਸੈਂਕੜਿਆਂ ਦੀ ਮਦਦ ਨਾਲ 1759 ਦੌੜਾਂ ਹਨ। ਇਸ ਦੇ ਨਾਲ ਹੀ ਧਵਨ ਨੇ IPL ‘ਚ 222 ਮੈਚਾਂ ‘ਚ 6768 ਦੌੜਾਂ ਬਣਾਈਆਂ ਹਨ। ਆਈਪੀਐਲ ਵਿੱਚ ਧਵਨ ਦੇ ਨਾਂ 2 ਸੈਂਕੜੇ ਅਤੇ 51 ਅਰਧ ਸੈਂਕੜੇ ਹਨ।