ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ ਹਰਮਨਪ੍ਰੀਤ ਸੰਭਾਲਣਗੇੇ। ਭਾਰਤੀ ਹਾਕੀ ਟੀਮ ਵਿੱਚ ਪੰਜ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਓਲੰਪਿਕ ਖੇਡਾਂ ਦਾ ਆਯੋਜਨ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ 26 ਜੁਲਾਈ ਤੋਂ 11 ਅਗਸਤ 2024 ਤੱਕ ਕੀਤਾ ਜਾਵੇਗਾ।
ਭਾਰਤੀ ਟੀਮ ਪੈਰਿਸ ਓਲੰਪਿਕ ਵਿੱਚ ਪੰਜ ਨਵੇਂ ਖਿਡਾਰੀਆਂ ਦੇ ਨਾਲ ਇੱਕ ਨਵੀਂ ਪਹੁੰਚ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਦੀ ਕਮਾਨ ਜਿੱਥੇ ਹਰਮਨਪ੍ਰੀਤ ਦੇ ਹੱਥਾਂ ਵਿੱਚ ਹੈ, ਉੱਥੇ ਹੀ ਉਸ ਦਾ ਡਿਪਟੀ ਮਿਡਫੀਲਡਰ ਹਾਰਦਿਕ ਸਿੰਘ ਨੂੰ ਬਣਾਇਆ ਗਿਆ ਹੈ।
ਹਰਮਨਪ੍ਰੀਤ ਯੰਗ ਟੀਮ ਨਾਲ ਆਪਣਾ ਤੀਜਾ ਓਲੰਪਿਕ ਖੇਡਣਗੇ। ਹਰਮਨਪ੍ਰੀਤ ਨੇ ਰੀਓ ਓਲੰਪਿਕ 2016 ਵਿੱਚ ਯੁਵਾ ਖਿਡਾਰੀ ਦੇ ਰੂਪ ਵਿੱਚ ਆਪਣਾ ਓਲੰਪਿਕ ਡੈਬਿਊ ਕੀਤਾ ਸੀ। ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਪੰਜ ਖਿਡਾਰੀ ਕਰਨਗੇ ਆਪਣਾ ਓਲੰਪਿਕ ਡੈਬਿਊ
ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਖਿਡਾਰੀ ਆਪਣਾ ਚੌਥਾ ਓਲੰਪਿਕ ਖੇਡਣਗੇ।
ਇਸ ਦੇ ਨਾਲ ਹੀ ਗੋਲਕੀਪਰ ਵਜੋਂ ਕ੍ਰਿਸ਼ਨ ਬਹਾਦਰ ਪਾਠਕ, ਮਿਡਫੀਲਡਰ ਨੀਕਾਂਤ ਸ਼ਰਮਾ ਅਤੇ ਡਿਫੈਂਡਰ ਵਜੋਂ ਜੁਗਰਾਜ ਸਿੰਘ ਵਾਧੂ ਖਿਡਾਰੀਆਂ ਵਜੋਂ ਪੈਰਿਸ ਜਾਣਗੇ। ਜਿਹੜੇ ਪੰਜ ਖਿਡਾਰੀ ਓਲੰਪਿਕ ਵਿਚ ਡੈਬਿਊ ਕਰਨਗੇ ਉਨ੍ਹਾਂ ਵਿਚ ਜਰਮਨਪ੍ਰੀਤ ਸਿੰਘ, ਸੰਜੇ, ਰਾਜ ਕੁਮਾਰ ਪਾਲ, ਅਭਿਸ਼ੇਕ ਅਤੇ ਸੁਖਜੀਤ ਸਿੰਘ ਸ਼ਾਮਲ ਹਨ।
ਪੈਰਿਸ ਤੋਂ ਓਲੰਪਿਕ ਲਈ ਭਾਰਤੀ ਹਾਕੀ ਟੀਮ:-
ਗੋਲਕੀਪਰ- ਪੀਆਰ ਸ਼੍ਰੀਜੇਸ਼
ਡਿਫੈਂਡਰ- ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ ਅਤੇ ਸੰਜੇ
ਮਿਡਫੀਲਡਰ- ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ- ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ
ਵਿਕਲਪਿਕ ਖਿਡਾਰੀ- ਨੀਲਕੰਠ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ