Monday, October 14, 2024
Google search engine
HomeDeshSports News: ਚੇਨਈ ਟੈਸਟ ਖਤਮ ਹੁੰਦੇ ਹੀ ਕ੍ਰਿਕਟ ਜਗਤ 'ਚ ਸੋਗ ਦੀ...

Sports News: ਚੇਨਈ ਟੈਸਟ ਖਤਮ ਹੁੰਦੇ ਹੀ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ, ਦੋ ਦਿੱਗਜਾਂ ਦੀ ਇਕੱਠੇ ਮੌਤ, ਸਦਮੇ ‘ਚ ਪਰਿਵਾਰ

ਟੀਮ ਇੰਡੀਆ ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਖੇਡ ਰਹੀ ਹੈ ਅਤੇ ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਮਿਲੀ ਹੈ।

 ਟੀਮ ਇੰਡੀਆ ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਖੇਡ ਰਹੀ ਹੈ ਅਤੇ ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਇਸਦੇ ਨਾਲ ਹੀ ਹੁਣ ਦੂਜਾ ਮੁਕਾਬਲਾ ਟੀਮ ਇੰਡੀਆ ਨੇ 27 ਸਤੰਬਰ ਤੋਂ ਕਾਨਪੁਰ ਦੇ ਮੈਦਾਨ ‘ਚ ਖੇਡਣਾ ਹੈ। ਟੀਮ ਇੰਡੀਆ ਦੇ ਪ੍ਰਬੰਧਕਾਂ ਨੇ ਦੂਜੇ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇਸ ਦੌਰਾਨ ਇੱਕ ਅਜਿਹੀ ਖਬਰ ਸੁਣਨ ਨੂੰ ਮਿਲੀ ਹੈ, ਜਿਸ ਨੇ ਟੀਮ ਇੰਡੀਆ ਦੇ ਸਾਰੇ ਸਮਰਥਕਾਂ ਨੂੰ ਕਾਫੀ ਨਿਰਾਸ਼ ਕਰ ਦਿੱਤਾ ਹੈ। ਦਰਅਸਲ ਗੱਲ ਇਹ ਹੈ ਕਿ ਟੀਮ ਇੰਡੀਆ ਨਾਲ ਜੁੜੇ ਦੋ ਦਿੱਗਜਾਂ ਦੇ ਘਰ ਸੋਗ ਦਾ ਮਾਹੌਲ ਹੈ।
ਬੀਸੀਸੀਆਈ ਦੇ ਉਪ ਪ੍ਰਧਾਨ ਦੀ ਮਾਂ ਦਾ ਦੇਹਾਂਤ
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਕ੍ਰਿਕਟ ਦੇ ਕਿੰਨੇ ਸ਼ੌਕੀਨ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਟੀਮ ਇੰਡੀਆ ਦੇ ਵਿਕਾਸ ਵਿੱਚ ਰਾਜੀਵ ਸ਼ੁਕਲਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਰ ਹਾਲ ਹੀ ਵਿੱਚ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਖਬਰ ਤੋਂ ਬਾਅਦ ਟੀਮ ਇੰਡੀਆ ਵਿੱਚ ਸੋਗ ਦੀ ਲਹਿਰ ਫੈਲ ਗਈ। ਰਾਜੀਵ ਸ਼ੁਕਲਾ ਦੀ ਮਾਂ ਲੰਬੇ ਸਮੇਂ ਤੋਂ ਗੈਂਗਰੀਨ ਨਾਂ ਦੀ ਬੀਮਾਰੀ ਤੋਂ ਪੀੜਤ ਸੀ ਅਤੇ 97 ਸਾਲ ਦੀ ਉਮਰ ‘ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਦੀ ਦਾਦੀ ਦਾ ਦੇਹਾਂਤ
ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਅਭਿਨਵ ਮੁਕੁੰਦ ਲਈ ਪਿਛਲਾ ਹਫਤਾ ਕਾਫੀ ਭਾਰੀ ਸਾਬਤ ਹੋਇਆ ਹੈ। ਦਰਅਸਲ, ਗੱਲ ਇਹ ਹੈ ਕਿ ਉਨ੍ਹਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦੱਸ ਦੇਈਏ ਕਿ ਅਭਿਨਵ ਮੁਕੁੰਦ ਨੇ ਭਾਰਤੀ ਟੀਮ ਲਈ ਇੱਕ ਓਪਨਿੰਗ ਬੱਲੇਬਾਜ਼ ਦੇ ਰੂਪ ਵਿੱਚ ਟੈਸਟ ਕ੍ਰਿਕਟ ਵਿੱਚ ਆਪਣਾ ਡੈਬਿਊ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਕਰੀਅਰ ਸਿਰਫ 7 ਮੈਚਾਂ ਤੱਕ ਹੀ ਸੀਮਤ ਰਿਹਾ।
ਮੁਕੁੰਦ ਨੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ
ਸਾਬਕਾ ਭਾਰਤੀ ਖਿਡਾਰੀ ਅਭਿਨਵ ਮੁਕੁੰਦ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕੀਤੀ ਹੈ। ਉਹ ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ ਟੈਸਟ ਮੈਚ ‘ਚ ਜੀਓ ਸਿਨੇਮਾ ਦੀ ਮਾਹਿਰ ਟੀਮ ‘ਚ ਨਜ਼ਰ ਆਏ ਸਨ। ਇਸ ਇੰਗਲਿਸ਼ ਸ਼ੋਅ ‘ਚ ਉਹ ਸਬਾ ਕਰੀਬ, ਪਾਰਥਿਵ ਪਟੇਲ ਅਤੇ ਤਮੀਮ ਇਕਬਾਲ ਵਰਗੇ ਮਾਹਿਰਾਂ ਨਾਲ ਕੰਮ ਕਰਦੇ ਨਜ਼ਰ ਆਏ। ਅਭਿਨਵ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments