ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ Deepti Sharma ਨੇ ਮਹਿਲਾ ਦਿ ਹੰਡਰਡ ਦੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤੀ ਮਹਿਲਾ ਕ੍ਰਿਕਟ ਟੀਮ (Women’s Cricket Team) ਦੀ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ (Deepti Sharma) ਨੇ ਮਹਿਲਾ ਦਿ ਹੰਡਰਡ ਦੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੀਪਤੀ ਸ਼ਰਮਾ ਨੇ ਮੈਚ ਜੇਤੂ ਛੱਕਾ ਲਗਾ ਕੇ ਲੰਡਨ ਸਪਿਰਿਟ ਨੂੰ ਪਹਿਲੀ ਵਾਰ ਦਿ ਹੰਡਰਡ ਦਾ ਖਿਤਾਬ ਦਿਵਾਇਆ। ਦੀਪਤੀ ਸ਼ਰਮਾ ਦੇ ਛੱਕੇ ਅਤੇ ਟੀਮ ਦੇ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਦੀਪਤੀ ਸ਼ਰਮਾ ਨੇ ਹੈਲੀ ਮੈਥਿਊਜ਼ (Haley Matthews) ਦੀ ਗੇਂਦ ‘ਤੇ ਲੌਂਗ-ਆਨ ‘ਤੇ ਛੱਕਾ ਲਗਾਇਆ ਅਤੇ ਲੰਡਨ ਸਪਿਰਿਟ (London Spirit) ਨੂੰ ਵੈਲਸ਼ ਫਾਇਰ ‘ਤੇ ਦੋ ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਜਿੱਤ ਦਿਵਾਈ।
ਖੱਬੇ ਹੱਥ ਦੀ ਬੱਲੇਬਾਜ਼ ਦੀਪਤੀ ਸ਼ਰਮਾ ਸ਼ੁਰੂਆਤ ‘ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਪਰ 16 ਦੌੜਾਂ ਦੀ ਆਪਣੀ ਨਾਬਾਦ ਪਾਰੀ ‘ਚ ਛੱਕਾ ਲਗਾ ਕੇ ਟੀਮ ਦੀ ਹੀਰੋ ਬਣ ਗਈ।
ਹੀਥਰ ਨਾਈਟ ਨੇ ਕੀ ਕਿਹਾ
ਲੰਡਨ ਸਪਿਰਿਟ (London Spirit) ਦੀ ਕਪਤਾਨ ਹੀਥਰ ਨਾਈਟ (Heather Knight) ਨੇ ਸਵੀਕਾਰ ਕੀਤਾ ਕਿ ਜਦੋਂ ਦੀਪਤੀ ਸ਼ਰਮਾ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਤਾਂ ਪੂਰੀ ਟੀਮ ਕਾਫ਼ੀ ਦਬਾਅ ਮਹਿਸੂਸ ਕਰ ਰਹੀ ਸੀ।
ਭਾਰਤੀ ਮਹਿਲਾ ਬੱਲੇਬਾਜ਼ ਨੇ 15 ਗੇਂਦਾਂ ਵਿਚ ਇਕ ਵੀ ਚੌਕਾ ਨਹੀਂ ਲਗਾਇਆ। ਆਖਰਕਾਰ ਦੀਪਤੀ ਨੇ ਛੱਕਾ ਮਾਰ ਕੇ ਲੰਡਨ ਸਪਿਰਿਟ ਖੇਮੇ ‘ਚ ਖੁਸ਼ੀ ਫੈਲਾ ਦਿੱਤੀਆਂ।
ਵੈਸੇ ਦੀਪਤੀ ਸ਼ਰਮਾ ਨੇ ਗੇਂਦ ਨੂੰ ਹਵਾ ‘ਚ ਉਡਾਇਆ ਤਾਂ ਸ਼ਬਨੀਮ ਇਸਮਾਈਲ ਨੇ ਲੌਂਗ ਆਨ ਬਾਊਂਡਰੀ ‘ਤੇ ਕੈਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੇਂਦ ਉਸ ਦੇ ਉਪਰੋਂ ਲੰਘ ਗਈ।
ਜ਼ਿਕਰਯੋਗ ਹੈ ਕਿ ਵੈਲਸ਼ ਫਾਇਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 100 ਗੇਂਦਾਂ ਵਿੱਚ 8 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ। ਜਵਾਬ ‘ਚ ਲੰਡਨ ਸਪਿਰਿਟ ਨੇ 98 ਗੇਂਦਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਦੀਪਤੀ ਦਾ ਆਲ ਰਾਊਂਡਰ ਪ੍ਰਦਰਸ਼ਨ
ਵੈਸੇ ਦਿ ਹੰਡਰਡ ਟੂਰਨਾਮੈਂਟ (The Hundred Tournament) ਵਿਚ ਦੀਪਤੀ ਸ਼ਰਮਾ ਦਾ ਸਮੁੱਚਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਫਾਈਨਲ ਮੈਚ ਵਿਚ ਉਸ ਨੇ 20 ਗੇਂਦਾਂ ਵਿਚ 8 ਡਾਟ ਗੇਂਦਾਂ ਸੁੱਟੀਆਂ ਅਤੇ 23 ਦੌੜਾਂ ਦੇ ਕੇ ਇਕ ਵਿਕਟ ਲਈ।
ਇਸ ਤੋਂ ਇਲਾਵਾ ਉਸ ਨੇ ਮੈਚ ਵਿਚ ਇਕ ਰਨਆਊਟ ਵੀ ਕੀਤਾ। ਟੂਰਨਾਮੈਂਟ ਵਿਚ ਦੀਪਤੀ ਸ਼ਰਮਾ ਨੇ 132.50 ਦੀ ਸਟ੍ਰਾਈਕ ਰੇਟ ਨਾਲ 212 ਦੌੜਾਂ ਬਣਾਈਆਂ ਅਤੇ 6.85 ਦੀ ਸਟ੍ਰਾਈਕ ਰੇਟ ਨਾਲ ਅੱਠ ਵਿਕਟਾਂ ਲਈਆਂ।