ਭਾਰਤ ਦੀ ਪਹਿਲੀ ਪੈਰਾਲਿੰਪਿਕ ਮੈਡਲ ਜੇਤੂ ਦੀਪਾ ਮਲਿਕ ਨੂੰ ਏਸ਼ਿਆਈ ਪੈਰਾਲਿੰਪਿਕ ਕਮੇਟੀ (ਏਪੀਸੀ) ਨੇ ਦੱਖਣੀ ਏਸ਼ੀਆ ਲਈ ਉਪ ਖੇਤਰੀ ਪ੍ਰਤੀਨਿਧੀ ਨਿਯੁਕਤ ਕੀਤਾ ਹੈ।
ਭਾਰਤ ਦੀ ਪਹਿਲੀ ਪੈਰਾਲਿੰਪਿਕ ਮੈਡਲ ਜੇਤੂ ਦੀਪਾ ਮਲਿਕ ਨੂੰ ਏਸ਼ਿਆਈ ਪੈਰਾਲਿੰਪਿਕ ਕਮੇਟੀ (ਏਪੀਸੀ) ਨੇ ਦੱਖਣੀ ਏਸ਼ੀਆ ਲਈ ਉਪ ਖੇਤਰੀ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਏਪੀਸੀ ਦੀ 34ਵੀਂ ਕਾਰਜਕਾਰੀ ਬੋਰਡ ਮੀਟਿੰਗ ਦੌਰਾਨ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ। ਇਹ ਨਿਯੁਕਤੀ ਪੈਰਾ ਖੇਡਾਂ ’ਚ ਲਿੰਗ ਵਿਲੱਖਣਤਾ ਤੇ ਖਿਡਾਰੀਆਂ ਦੀ ਅਗਵਾਈ ਲਈ ਇਕ ਅਹਿਮ ਕਦਮ ਹੈ। ਦੀਪਾ ਮਲਿਕ ਤੁਰੰਤ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੇਗੀ। ਜ਼ਿਕਰਯੋਗ ਹੈ ਕਿ ਭਾਰਤ ਦੀ ਸਾਬਕਾ ਪੈਰਾਲਿੰਪਿਕ ਕਮੇਟੀ ਮੁਖੀ ਦੀ ਨਿਯੁਕਤੀ ਨਾਲ ਕਾਰਜਕਾਰੀ ਬੋਰਡ ’ਚ ਮਹਿਲਾ ਪ੍ਰਤੀਨਿਧੀਆਂ ਦੀ ਗਿਣਤੀ ਪੰਜ ਹੋ ਗਈ ਹੈ, ਜੋ ਏਪੀਸੀ ਦੇ ਇਤਿਹਾਸ ’ਚ ਬੋਰਡ ’ਚ ਮਹਿਲਾਵਾਂ ਦੀ ਸਭ ਤੋਂ ਵੱਧ ਨੁਮਾਇੰਦਗੀ ਹੈ। ਦੀਪਾ ਦੀ ਭੂਮਿਕਾ ’ਚ ਦੱਖਣੀ ਏਸ਼ਿਆਈ ਦੇਸ਼ਾਂ ਦੀ ਅਗਵਾਈ ਕਰਨਾ ਤੇ ਇਸ ਖੇਤਰ ’ਚ ਪੈਰ ਖੇਡਾਂ ਦੇ ਵਿਕਾਸ ਤੇ ਇਨ੍ਹਾਂ ਨੂੰ ਪਰਮੋਟ ਕਰਨ ਦੀ ਵਕਾਲਤ ਕਰਨਾ ਹੋਵੇਗਾ।