ਅੰਮ੍ਰਿਤਸਰ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। ਹੁਣ ਪੰਜਾਬ ਦੇ ਲੋਕ ਇਕ ਘੰਟੇ ‘ਚ ਅੰਮ੍ਰਿਤਸਰ ਤੋਂ ਸ਼ਿਮਲਾ ਪੁੱਜ ਜਾਣਗੇ। ਦਰਅਸਲ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਲਈ ਨਵੀਂ ਉਡਾਣ 16 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਉਡਾਣ ਲਈ ਅਲਾਇੰਸ ਏਅਰਲਾਈਨਜ਼ ਦਾ ਏ. ਟੀ. ਆਰ. 42-600 ਹਜ਼ਾਜ ਆਪਰੇਸ਼ਨ ‘ਚ ਹੋਵੇਗਾ।
ਇਹ ਉਡਾਣ ਹਫ਼ਤੇ ‘ਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗਾ ਅਤੇ ਉਸੇ ਕ੍ਰਮ ‘ਚ ਇਸ ਦੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਵਾਪਸੀ ਹੋਵੇਗੀ। ਅੰਮ੍ਰਿਤਸਰ ਹਵਾਈ ਅੱਡੇ ਤੋਂ ਸਵੇਰੇ 9.35 ਵਜੇ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਸਵੇਰੇ 10.35 ਵਜੇ ਸ਼ਿਮਲਾ ਹਵਾਈ ਅੱਡੇ ’ਤੇ ਉਤਰੇਗਾ।
ਸ਼ਿਮਲਾ ਤੋਂ ਰਵਾਨਾ ਹੋ ਕੇ 9.10 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇਗਾ। ਪੰਜਾਬ ਐਗਰੋ ਦੇ ਚੇਅਰਮੈਨ ਸੰਜੀਵ ਅਰੋੜਾ ਅਨੁਸਾਰ ਨਵੀਂ ਉਡਾਣ ਨਾਲ ਜਿੱਥੇ ਪੰਜਾਬ ਤੋਂ ਹਿਮਾਚਲ ਦਾ ਸੈਰ-ਸਪਾਟਾ ਵਧੇਗਾ, ਉੱਥੇ ਹੀ ਅੰਮ੍ਰਿਤਸਰ ਦਾ ਸੈਰ-ਸਪਾਟਾ ਅਤੇ ਟੈਕਸਟਾਈਲ ਕਾਰੋਬਾਰ ਵੀ ਵਧੇਗਾ।