ਸਵੇਰ ਦੀ ਗੱਲ ਕਰੀਏ ਤਾਂ ਮੰਗਲਵਾਰ ਦੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਸੈਂਸੇਕਸ ਤੇ ਨਿਫਟੀ ਦੋਵਾਂ ਸੂਚਕਾਂਕ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ।
ਭਾਰਤੀ ਸ਼ੇਅਰ ਬਾਜ਼ਾਰ (share market) ਮੰਗਲਵਾਰ ਦੇ ਕਾਰੋਬਾਰੀ ਦਿਨ ਫਲੈਟ ਬੰਦ ਹੋਇਆ। ਕਾਰੋਬਾਰ ਦੇ ਅੰਤ ‘ਤੇ, BSE ਸੈਂਸੇਕਸ (sensex) 4.40 ਅੰਕ ਜਾਂ 0.01% ਦੀ ਗਿਰਾਵਟ ਨਾਲ 82,555.44 ‘ਤੇ ਬੰਦ ਹੋਇਆ। ਦੂਜੇ ਪਾਸੇ, NSE ਨਿਫਟੀ 1.15 ਅੰਕ ਜਾਂ 0% ਦੇ ਬਦਲਾਅ ਤੋਂ ਬਾਅਦ 25,279.85 ਦੇ ਪੱਧਰ ‘ਤੇ ਬੰਦ ਹੋਇਆ।
ਸਵੇਰੇ ਲਾਲ ਨਿਸ਼ਾਨ ‘ਤੇ ਖੁੱਲ੍ਹਿਆ ਸੀ ਬਾਜ਼ਾਰ
ਸਵੇਰ ਦੀ ਗੱਲ ਕਰੀਏ ਤਾਂ ਮੰਗਲਵਾਰ ਦੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਸੈਂਸੇਕਸ ਤੇ ਨਿਫਟੀ ਦੋਵਾਂ ਸੂਚਕਾਂਕ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। BSE ਸੈਂਸੇਕਸ ਅੱਜ 18.15 ਅੰਕ ਜਾਂ 0.02 ਫੀਸਦੀ ਦੀ ਗਿਰਾਵਟ ਨਾਲ 82,541.69 ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ਦਾ ਨਿਫਟੀ 2 ਅੰਕ ਜਾਂ 0.01 ਫੀਸਦੀ ਦੀ ਗਿਰਾਵਟ ਨਾਲ 25,276.70 ‘ਤੇ ਖੁੱਲ੍ਹਿਆ।
ਬੈਂਚਮਾਰਕ ਇਕੁਇਟੀ ਸੂਚਕਾਂਕ ਮੰਗਲਵਾਰ ਨੂੰ ਸ਼ੁਰੂਆਤੀ ਵਪਾਰ ਵਿਚ ਰਿਕਾਰਡ ਲਾਭਾਂ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਘਟਿਆ। ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਕਾਰਨ ਵੀ ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ‘ਚ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਰਹੀ।