ਚਾਰਲੀ ( (charlie vickers)) ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸਾਬਕਾ ਕ੍ਰਿਕਟਰ ਬ੍ਰੈਟ ਲੀ ਰਾਹੀਂ ਬਾਲੀਵੁੱਡ ਬਾਰੇ ਜਾਣਕਾਰੀ ਮਿਲੀ।
ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ (virat kholi) ਦੀ ਫੈਨ ਫਾਲੋਇੰਗ ਸ਼ਾਨਦਾਰ ਹੈ। ਉਹ ਜਿੱਥੇ ਵੀ ਜਾਂਦਾ ਹੈ ਉਸ ਦੇ ਫੈਨਜ਼ ਮਿਲ ਜਾਂਦੇ ਹਨ। ਕੋਹਲੀ ਨਿਊਜ਼ੀਲੈਂਡ ਦੇ ਇੱਕ ਹੋਟਲ ਵਿੱਚ ਅਜਿਹੇ ਹੀ ਇੱਕ ਫੈਨ ਨੂੰ ਮਿਲੇ। ਇਹ ਫੈਨ ਕੋਈ ਆਮ ਵਿਅਕਤੀ ਨਹੀਂ ਸੀ ਸਗੋਂ ਮਸ਼ਹੂਰ ਐਕਟਰ ਚਾਰਲੀ ਵਿਕਰਸ (charlie vickers) ਸੀ ਜੋ ‘ਰਿੰਗਜ਼ ਆਫ ਪਾਵਰ’ ਨਾਮ ਦੀ ਫਿਲਮ ‘ਚ ਕੰਮ ਕਰ ਚੁੱਕਾ ਹੈ
ਚਾਰਲੀ ਨੇ ਨਿਊਜ਼ੀਲੈਂਡ ਦੇ ਆਕਲੈਂਡ ਦੇ ਇੱਕ ਹੋਟਲ ਵਿੱਚ ਵਿਰਾਟ ਕੋਹਲੀ ਨਾਲ ਮੁਲਾਕਾਤ ਕੀਤੀ ਸੀ। ਕੋਹਲੀ ਨੂੰ ਦੇਖ ਕੇ ਇਹ ਆਸਟ੍ਰੇਲੀਅਨ ਐਕਟਰ ਕਾਫੀ ਨਰਵਸ ਹੋ ਗਿਆ ਸੀ। ਉਨ੍ਹਾਂ ਨੇ ਕੋਹਲੀ ਨੂੰ ਆਪਣਾ ਪਸੰਦੀਦਾ ਕ੍ਰਿਕਟਰ ਵੀ ਦੱਸਿਆ ਹੈ।
ਕੋਹਲੀ ਨੂੰ ਮਿਲਣ ਦਾ ਅਨੁਭਵ ਕੀਤਾ ਸ਼ੇਅਰ
ਨਿਊਜ਼ 18 ਦੇ ਸ਼ੋਅ ‘ਤੇ ਗੱਲਬਾਤ ਕਰਦੇ ਹੋਏ ਚਾਰਲੀ ਨੇ ਕਿਹਾ ਕਿ ਉਹ ਕੋਹਲੀ ਨੂੰ ਮਿਲਣ ਲਈ ਕਾਫੀ ਨਰਵਸ ਸੀ। ਉਸ ਨੇ ਕਿਹਾ, “ਆਕਲੈਂਡ ਦੇ ਇੱਕ ਹੋਟਲ ਵਿੱਚ ਮੈਂ ਕੋਹਲੀ ਨੂੰ ਮਿਲਿਆ ਸੀ। ਇਹ ਬਹੁਤ ਵਧੀਆ ਅਨੁਭਵ ਸੀ। ਮੈਂ ਇਹ ਸਿਰਫ਼ ਮੁਲਾਕਾਤ ਲਈ ਨਹੀਂ ਕਹਿ ਰਿਹਾ ਪਰ ਜਦੋਂ ਮੈਂ ਉਸ ਨੂੰ ਮਿਲਣ ਤੇ ਗੱਲ ਕਰਨ ਜਾ ਰਿਹਾ ਸੀ ਤਾਂ ਮੈਂ ਕਾਫੀ ਨਰਵਸ ਸੀ।”
ਬਾਲੀਵੁੱਡ ’ਚ ਕਰਨਾ ਚਾਹੁੰਦਾ ਕੰਮ
ਚਾਰਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸਾਬਕਾ ਕ੍ਰਿਕਟਰ ਬ੍ਰੈਟ ਲੀ ਰਾਹੀਂ ਬਾਲੀਵੁੱਡ ਬਾਰੇ ਜਾਣਕਾਰੀ ਮਿਲੀ। ਲੀ ਨੇ ਆਪਣੇ ਸੰਗੀਤ ਨਾਲ ਬਾਲੀਵੁੱਡ ‘ਚ ਜਗ੍ਹਾ ਬਣਾਈ ਸੀ। ਉਸ ਨੇ ਕਿਹਾ, “ਮੈਨੂੰ ਕਦੇ ਵੀ ਭਾਰਤੀ ਸਿਨੇਮਾ ਨੂੰ ਜਾਣਨ ਦਾ ਮੌਕਾ ਨਹੀਂ ਮਿਲਿਆ ਪਰ ਬਾਲੀਵੁੱਡ ਵਿੱਚ ਮੇਰਾ ਰਸਤਾ ਕ੍ਰਿਕਟਰਾਂ ਰਾਹੀਂ ਹੈ ਕਿਉਂਕਿ ਭਾਰਤ ਵਿੱਚ ਕ੍ਰਿਕਟ ਇੱਕ ਵੱਡੀ ਚੀਜ਼ ਹੈ ਤੇ ਮੈਂ ਆਸਟਰੇਲੀਆ ਵਿੱਚ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।”
ਉਸ ਨੇ ਕਿਹਾ, “ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਹੈ ਜੋ ਬਾਲੀਵੁੱਡ ਵਿੱਚ ਇੱਕ ਵੱਡਾ ਨਾਂ ਬਣ ਗਿਆ। ਮੈਂ ਲੀ ਰਾਹੀਂ ਬਾਲੀਵੁੱਡ ਵਿੱਚ ਜਾਣਾ ਚਾਹੁੰਦਾ ਹਾਂ। ਮੈ ਇਸ ਬਾਰੇ ਬਹੁਤ ਕੁਝ ਸਿੱਖਣਾ ਹੈ।”