ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2024-25 ਲਈ ਰਜਿਸਟ੍ਰੇਸ਼ਨ ਤੇ ਲਗਾਤਾਰਤਾ ਫ਼ੀਸ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2024-25 ਲਈ ਰਜਿਸਟ੍ਰੇਸ਼ਨ ਤੇ ਲਗਾਤਾਰਤਾ ਫ਼ੀਸ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਰਜਿਸਟ੍ਰੇਸ਼ਨ ਤੇ ਕੰਟਿਊਸ਼ਨ ਫ਼ੀਸ ਆਨਲਾਈਨ ਮਾਧਿਅਮ ਰਾਹੀਂ 26 ਜੂਨ ਤੋਂ 21 ਅਗਸਤ ਤਕ ਫ਼ੀਸ ਜਮ੍ਹਾਂ ਕਰਵਾ ਸਕਣਗੇ।
ਇਸੇ ਤਰ੍ਹਾਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ 4 ਜੁਲਾਈ ਤੋਂ 28 ਅਗਸਤ ਤ੍ਕ ਬਿਨਾਂ ਦੇਰੀ ਫ਼ੀਸ ਕੰਟਿਊਨੀਸ਼ਨ ਤੇ ਰਜਿਸਟਰੇਸ਼ਨ ਫ਼ੀਸ ਜਮ੍ਹਾਂ ਕਰਵਾ ਸਕਣਗੇ। ਇਨ੍ਹਾਂ ਤਰੀਕਾਂ ਤਕ ਫ਼ੀਸ ਜਮ੍ਹਾਂ ਨਾ ਕਰਵਾ ਸਕੇ ਵਿਦਿਆਰਥੀ 22 ਅਗਸਤ 2024 ਤੋਂ 17 ਸਤੰਬਰ 2024 ਤਕ 500 ਰੁਪਏ ਪ੍ਰਤੀ ਵਿਦਿਅਰਥੀ ਲੇਟ ਫ਼ੀਸ ਨਾਲ ਆਪਣਾ ਫ਼ਾਰਮ ਜਮ੍ਹਾਂ ਕਰਵਾ ਸਕਣਗੇ।
ਇਨ੍ਹਾਂ ਤਰੀਕਾਂ ਤੋਂ ਖੁੰਝੇ ਵਿਦਿਆਰਥੀਆਂ ਨੂੰ 18 ਸਤੰਬਰ 2024 ਤੋਂ 09 ਅਕਤੂਬਰ ਤਕ 1500 ਰੁ: ਪ੍ਰਤੀ ਵਿਦਿਅਰਥੀ ਲੇਟ ਫ਼ੀਸ ਫ਼ਾਰਮ ਭਰਨ ਦਾ ਮੌਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਵਾਸਤੇ 29 ਅਗਸਤ 2024 ਤੋਂ 17 ਸਤੰਬਰ 2024 ਤਕ 500/-ਰੁ: ਪ੍ਰਤੀ ਵਿਦਿਅਰਥੀ ਲੇਟ ਫ਼ੀਸ ਨਾਲ ਅਤੇ 18 ਸਤੰਬਰ 2024 ਤੋਂ 09 ਅਕਤੂਬਰ 2024 ਤਕ 1500/-ਰੁਪਏ ਪ੍ਰਤੀ ਵਿਦਿਅਰਥੀ ਲੇਟ ਫ਼ੀਸ ਨਾਲ ਰਜਿਸਟ੍ਰੇਸ਼ਨ ਤੇ ਕੰਟਿਊਨੇਸ਼ਨ ਫ਼ੀਸ ਤੈਅ ਕੀਤੀ ਗਈ ਹੈ।
ਬੋਰਡ ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਹੈ ਕਿ ਦੇਰੀ ਫ਼ੀਸ ਦੀਆਂ ਮਿਤੀਆਂ ਤੋਂ ਬਾਅਦ ਅੱਗੇ ਮਿਤੀਆਂ ਵਿਚ ਹੋਰ ਵਾਧਾ ਨਹੀਂ ਹੋਵੇਗਾ। ਇਹ ਵੀ ਕਿਹਾ ਗਿਆ ਹੈ ਜੁਰਮਾਨਾ ਫ਼ੀਸ ਸਬੰਧੀ ਅਰਜ਼ੀਆਂ ਵਿਚਾਰਨਯੋਗ ਨਹੀਂ ਹੋਣਗੀਆਂ। ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਦੇ ਸਮੇਂ ਜੇਕਰ ਕਿਸੇ ਵਿਦਿਆਰਥੀ ਦੀ ਐਂਟਰੀ ਕਿਸੇ ਵੀ ਕਾਰਨ ਕਰਕੇ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ/ਕਰਮਚਾਰੀ ਦੀ ਹੀ ਹੋਵੇਗੀ।