Saturday, October 19, 2024
Google search engine
HomePanjabਰਾਜ ਸਭਾ 'ਚ ਗਰਜੇ ਸੰਤ ਸੀਚੇਵਾਲ

ਰਾਜ ਸਭਾ ‘ਚ ਗਰਜੇ ਸੰਤ ਸੀਚੇਵਾਲ

ਕਪੂਰਥਲਾ  :  ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਰਾਜ ਸਭਾ ਵਿਚ ਵਾਤਾਵਰਣ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਅਤੇ ਪਰਾਲੀ ਦਾ ਮੁੱਦਾ ਚੁੱਕਿਆ ਗਿਆ। ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਸਾਰਾ ਵਿਸ਼ਵ ਵਾਤਾਵਰਣ ਦੇ ਪ੍ਰਦੂਸ਼ਣ ਤੋਂ ਪੀੜਤ ਹੈ। ਭਾਰਤ ਵਿਚ ਬੇਹੱਦ ਪ੍ਰਦੂਸ਼ਣ ਹੈ, ਜਿਸ ਦਾ ਵੱਡਾ ਨੁਕਸਾਨ ਦੇਸ਼ ਵਾਸੀਆਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਹਰ ਸਾਲ 21 ਲੱਖ ਤੋਂ ਵਧੇਰੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜੋਕਿ ਇਹ ਗਿਣਤੀ ਬਹੁਤ ਹੀ ਵੱਡੀ ਹੈ। ਜੇਕਰ ਹਵਾ ਦੀ ਗੁਣਵੱਤਾ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿਚ ਸਿਰਫ਼ ਸਾਲ ਦੇ ਵਿਚ ਇਕ ਦਿਨ ਹਵਾ ਨਾਗਰਿਕਾਂ ਨੂੰ ਸ਼ੁੱਧ ਮਿਲੀ ਹੈ। ਇਸੇ ਤਰ੍ਹਾਂ ਮੁੰਬਈ ਵਿਚ 5 ਦਿਨ ਅਤੇ ਚੇਨਈ ਵਿਚ 15 ਦਿਨ ਸਾਫ਼ ਹਵਾ ਮਿਲੀ ਸੀ, ਜੋਕਿ ਸਾਹ ਲੈਣ ਲਈ ਯੋਗ ਸੀ।

ਸੰਤ ਸੀਚੇਵਾਲ ਨੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ 2019 ਦੇ ਸਮੇਂ ਤੋਂ ਹਵਾ ਦੇ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਕਾਰਨ ਵਿਸ਼ਵ ਵਿਚ 36.8 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ, ਜੋਕਿ ਭਾਰਤ ਦੀ ਜੀ. ਡੀ. ਪੀ. ਦਾ 1.36 ਫ਼ੀਸਦੀ ਹਿੱਸਾ ਹੈ। ਪਰਾਲੀ ਦੀ ਅੱਗ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਏਅਰ ਪਾਲਿਊਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਡਾ ਇਲਜ਼ਾਮ ਪੰਜਾਬ ਦੇ ਕਿਸਾਨਾਂ ‘ਤੇ ਇਹ ਲਗਾ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ। ਜਦਕਿ ਪੰਜਾਬ ਦੇ ਪਾਲਿਊਸ਼ਨ ਦਾ ਪੱਧਰ ਹੇਠਾਂ ਹੁੰਦਾ ਹੈ ਅਤੇ ਦਿੱਲੀ ਦੇ ਪ੍ਰਦਸ਼ਣ ਦਾ ਪੱਧਰ ਸਭ ਤੋਂ ਉਪਰ ਹੁੰਦਾ ਹੈ।

ਪੰਜਾਬ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਇਕ ਸੁਝਾਅ ਦਿੱਤਾ ਸੀ ਕਿ ਜੇਕਰ ਇਨ੍ਹਾਂ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਪਰਾਲੀ ਦੀ ਅੱਗ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਮੰਗ ਕੀਤੀ ਸੀ ਕਿ ਜੇਕਰ 1500 ਰੁਪਏ ਕੇਂਦਰ ਸਰਕਾਰ ਦੇਵੇ ਤਾਂ 500 ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਪਰਾਲੀ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments