ਧੀਮਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ Sangrur News : ਸੰਧਵਾਂ ਵਿਸ਼ੇਸ਼ ਤੌਰ ਉਤੇ ਉਨਾਂ ਦਾ ਘਰ ਪਹੁੰਚੇ ਹਨ।
ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ (Former MLA Surjit Singh Dhiman) ਦੀ ਪਤਨੀ ਬਲਵੀਰ ਕੌਰ ਧੀਮਾਨ ਦਾ ਪਿਛਲੇ ਦਿਨੀਂ ਲੰਮੀ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ ਸੀ।
ਧੀਮਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ਉਤੇ ਉਨਾਂ ਦਾ ਘਰ ਪਹੁੰਚੇ ਹਨ। ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸੁਰਜੀਤ ਸਿੰਘ ਧੀਮਾਨ ਤਿੰਨ ਵਾਰ ਵਿਧਾਇਕ ਰਹੇ। ਪਿਛਲੀ ਕਾਂਗਰਸ ਸਰਕਾਰ ਸਮੇਂ ਧੀਮਾਨ ਉਨਾਂ ਦੇ ਨਾਲ ਵਿਧਾਨ ਸਭਾ ਦੇ ਮੈਂਬਰ ਰਹੇ ਹਨ।
ਉਨ੍ਹਾਂ ਦੀ ਪਤਨੀ ਬਲਵੀਰ ਕੌਰ ਧੀਮਾਨ ਦੀ ਬੇਵਕਤੀ ਮੌਤ ਉਤੇ ਉਹ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦੇ ਹਨ। ਆਪਣਾ ਸਾਥੀ ਹੋਣ ਦੇ ਨਾਤੇ ਉਹ ਨਿੱਜੀ ਤੌਰ ਉਤੇ ਅਤੇ ਸਰਕਾਰ ਦੇ ਤੌਰ ਉਤੇ ਧੀਮਾਨ ਪਰਿਵਾਰ ਨਾਲ ਖੜ੍ਹੇ ਹਨ।
ਇਸ ਮੌਕੇ ਹਲਕਾ ਸੁਨਾਮ ਤੋਂ ਕਾਂਗਰਸ ਦੇ ਇੰਚਾਰਜ ਜਸਵਿੰਦਰ ਸਿੰਘ ਧੀਮਾਨ, ਜਗਦੀਪ ਸਿੰਘ ਧੀਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ, ਐੱਸਡੀਐੱਮ ਰਾਜੇਸ਼ ਸ਼ਰਮਾ, ਡੀਐੱਸਪੀ ਪ੍ਰਿਥਵੀ ਸਿੰਘ ਚਾਹਲ, ਜਸਵੀਰ ਕੌਰ ਸ਼ੇਰਗਿੱਲ, ਮਨਿੰਦਰ ਘੁਮਾਣ, ਮਨਜਿੰਦਰ ਸਿੰਘ ਬਿੱਟਾ, ਸੁਨੀਲ ਬਾਂਸਲ, ਬਲਦੇਵ ਸਿੰਘ ਦਿਆਲਗਡ਼, ਹਾਜ਼ਰ ਸਨ।