IPL 2024 ਵਿੱਚ ਮੁੰਬਈ ਇੰਡੀਅਨਜ਼ ਦੀ ਦੌੜ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਹਾਰ ਨਾਲ ਖਤਮ ਹੋ ਗਈ। ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਮੁੰਬਈ ਇੰਡੀਅਨਜ਼ ਨੇ ਅੰਕ ਸੂਚੀ ‘ਚ ਆਖਰੀ ਸਥਾਨ ‘ਤੇ ਰਹਿ ਕੇ ਟੂਰਨਾਮੈਂਟ ਨੂੰ ਅਲਵਿਦਾ ਕਹਿ ਦਿੱਤਾ।
IPL 2024 ਵਿੱਚ ਮੁੰਬਈ ਇੰਡੀਅਨਜ਼ ਦੀ ਦੌੜ ਲਖਨਊ ਸੁਪਰ ਜਾਇੰਟਸ ਦੇ ਖਿਲਾਫ਼ ਹਾਰ ਨਾਲ ਖ਼ਤਮ ਹੋ ਗਈ। ਹਾਰਦਿਕ ਦੀ ਕਪਤਾਨੀ ‘ਚ ਮੁੰਬਈ ਇੰਡੀਅਨਜ਼ ਨੇ ਅੰਕ ਸੂਚੀ ‘ਚ ਆਖਰੀ ਸਥਾਨ ‘ਤੇ ਰਹਿ ਕੇ ਟੂਰਨਾਮੈਂਟ ਨੂੰ ਅਲਵਿਦਾ ਕਹਿ ਦਿੱਤਾ। ਮੌਜੂਦਾ ਸੀਜ਼ਨ ‘ਚ ਰੋਹਿਤ ਸ਼ਰਮਾ ਦੀ ਫਾਰਮ ਬੇਸ਼ੱਕ ਚਿੰਤਾ ਦਾ ਵਿਸ਼ਾ ਰਹੀ ਹੈ ਪਰ ਉਹ ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਹਨ।ਲਖਨਊ ਦੇ ਖਿਲਾਫ਼ ਖੇਡੇ ਗਏ ਮੈਚ ਤੋਂ ਬਾਅਦ ਜਦੋਂ ਰੋਹਿਤ ਸ਼ਰਮਾ ਵਾਨਖੇੜੇ ਦੇ ਮੈਦਾਨ ‘ਤੇ ਪੈਵੇਲੀਅਨ ਪਰਤ ਰਹੇ ਸਨ ਤਾਂ ਦਰਸ਼ਕਾਂ ਨੇ ਉਨ੍ਹਾਂ ਨੂੰ ਖੂਬ ਤਾੜੀਆਂ ਮਾਰੀਆਂ ਅਤੇ ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਰੋਹਿਤ ਮੁੰਬਈ ਇੰਡੀਅਨਜ਼ ਦਾ ਸਾਥ ਛੱਡਣ ਵਾਲੇ ਹਨ। ਇਸ ਦੌਰਾਨ ਮੁੰਬਈ ਇੰਡੀਅਨਜ਼ ਦੇ ਕੋਚ ਮਾਰਕ ਬਾਊਚਰ ਨੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਉਸ ਨੇ ਦੱਸਿਆ ਕਿ ਹਿਟਮੈਨ ਨਾਲ ਉਸ ਦੇ ਭਵਿੱਖ ਬਾਰੇ ਕੀ ਚਰਚਾ ਹੋਈ ਸੀ?