ਆਈਸੀਸੀ ਵਨਡੇ ਟੀਮ ਰੈਂਕਿੰਗ ( icc odi rankings) ਦੀ ਗੱਲ ਕਰੀਏ ਤਾਂ ਭਾਰਤੀ ਟੀਮ ਚੋਟੀ ‘ਤੇ ਕਾਬਜ਼ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ 118 ਅੰਕ ਹਨ।
ਹਾਲ ਹੀ ‘ਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਪੂਰੀ ਹੋਈ। ਭਾਰਤੀ ਟੀਮ 27 ਸਾਲਾਂ ਬਾਅਦ ਸ੍ਰੀਲੰਕਾ ਤੋਂ ਦੁਵੱਲੀ ਵਨਡੇ ਸੀਰੀਜ਼ ਹਾਰੀ ਹੈ। ਸ੍ਰੀਲੰਕਾ ਨੇ ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ ਨੂੰ 2-0 ਨਾਲ ਹਰਾਇਆ। ਹਾਲਾਂਕਿ ਭਾਰਤੀ ਟੀਮ ਵਨਡੇ ਟੀਮ ਰੈਂਕਿੰਗ ‘ਚ ਟਾਪ ‘ਤੇ ਬਰਕਰਾਰ ਹੈ।
ਇਸ ਦੇ ਨਾਲ ਹੀ ਸ੍ਰੀਲੰਕਾ ਦੌਰੇ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬਿਹਤਰ ਬੱਲੇਬਾਜ਼ੀ ਦਾ ਫ਼ਾਇਦਾ ਮਿਲਿਆ ਜਦਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ। ਭਾਰਤੀ ਟੀਮ ਦੇ ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਯਾਦਵ (kuldeep yadav) ਨੇ ਆਈਸੀਸੀ ਵਨਡੇ ਗੇਂਦਬਾਜ਼ੀ ਰੈਂਕਿੰਗ ਵਿੱਚ ਪੰਜ ਸਥਾਨਾਂ ਦੀ ਵੱਡੀ ਛਾਲ ਮਾਰੀ ਹੈ।
ਭਾਰਤ ਦਾ ਤਾਜ ਬਰਕਰਾਰ
ਆਈਸੀਸੀ ਵਨਡੇ ਟੀਮ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਚੋਟੀ ‘ਤੇ ਕਾਬਜ਼ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ 118 ਅੰਕ ਹਨ। ਆਸਟ੍ਰੇਲੀਆਈ ਟੀਮ 116 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ ਦੇ 112 ਅੰਕ ਹਨ ਤੇ ਉਹ ਤੀਜੇ ਸਥਾਨ ‘ਤੇ ਹੈ। ਪਾਕਿਸਤਾਨ 106 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਨਿਊਜ਼ੀਲੈਂਡ ਦੀ ਟੀਮ ਨੇ ਟਾਪ-5 ਰੈਂਕਿੰਗ ਪੂਰੀ ਕੀਤੀ।
ਕੋਹਲੀ ਦਾ ਹੋਇਆ ਨੁਕਸਾਨ
ਜੇ ਅਸੀਂ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ‘ਤੇ ਧਿਆਨ ਦੇਈਏ ਤਾਂ ਪਾਕਿਸਤਾਨ ਦੇ ਬਾਬਰ ਆਜ਼ਮ ਨੰਬਰ-1 ‘ਤੇ ਹਨ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 782 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਇਕ ਸਥਾਨ ਦੇ ਫ਼ਾਇਦੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਹਿਟਮੈਨ ਦੇ 763 ਅੰਕ ਹਨ।

ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਇਕ ਸਥਾਨ ‘ਤੇ ਧੱਕ ਦਿੱਤਾ। ਵਿਰਾਟ ਕੋਹਲੀ 752 ਅੰਕਾਂ ਨਾਲ ਚੌਥੇ ਸਥਾਨ ‘ਤੇ ਹਨ। ਆਇਰਲੈਂਡ ਦੇ ਹੈਰੀ ਟੇਕਟਰ ਨੇ 746 ਅੰਕਾਂ ਨਾਲ ਟਾਪ-5 ਦੀ ਸੂਚੀ ਪੂਰੀ ਕੀਤੀ।
ਟਾਪ-5 ਗੇਂਦਬਾਜ਼ਾਂ ‘ਚ ਦੋ ਭਾਰਤੀ ਸ਼ਾਮਲ
ਜੇ ਅਸੀਂ ਆਈਸੀਸੀ ਵਨਡੇ ਗੇਂਦਬਾਜ਼ੀ ਰੈਂਕਿੰਗ ‘ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਦੱਖਣੀ ਅਫਰੀਕਾ ਦੇ ਤਜਰਬੇਕਾਰ ਸਪਿਨਰ ਕੇਸ਼ਵ ਮਹਾਰਾਜ 716 ਅੰਕਾਂ ਨਾਲ ਟਾਪ ‘ਤੇ ਹਨ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਤੇ ਐਡਮ ਜ਼ੈਂਪਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ।
