ਇਸ ਸੀਨ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਹਾਰਦਿਕ ਦਾ ਮਜ਼ਾਕ ਉਡਾਇਆ। ਅਜਿਹਾ ਇਸ ਲਈ ਕਿਉਂਕਿ ਮੁੰਬਈ ਇੰਡੀਅਨਜ਼ ਦੇ ਪਹਿਲੇ ਮੈਚ ‘ਚ ਹਾਰਦਿਕ ਨੇ ਰੋਹਿਤ ਸ਼ਰਮਾ ਨੂੰ ਬਾਊਂਡਰੀ ‘ਤੇ ਭੇਜਿਆ ਸੀ। ਫਿਰ ਹਾਰਦਿਕ ਦੇ ਐਕਸਪ੍ਰੈਸ਼ਨ ਨੂੰ ਦੇਖ ਕੇ ਰੋਹਿਤ ਦੇ ਪ੍ਰਸ਼ੰਸਕ ਨਾਖੁਸ਼ ਹੋ ਗਏ।
ਆਈਪੀਐਲ 2024 ਦਾ ਅੱਠਵਾਂ ਮੈਚ ਬੁੱਧਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ। ਇਹ ਮੈਚ ਰਿਕਾਰਡਾਂ ਲਈ ਯਾਦਗਾਰ ਬਣ ਗਿਆ।
ਇਸ ਮੈਚ ‘ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਦੀ ਪਿਟਾਈ ਹੋ ਰਹੀ ਸੀ। ਫਿਰ ਇੱਕ ਸੀਨ ਦੇਖਿਆ ਗਿਆ ਜਿਸ ‘ਤੇ ਬਹੁਤ ਸਾਰੇ ਮੀਮਜ਼ ਬਣਾਏ ਗਏ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦਾ ਵੀ ਮਜ਼ਾਕ ਉਡਾਇਆ ਗਿਆ। ਦਰਅਸਲ, ਹੈਦਰਾਬਾਦ ਦੇ ਬੱਲੇਬਾਜ਼ ਹਮਲਾਵਰ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੁਝ ਦੇਰ ਲਈ ਰੋਹਿਤ ਸ਼ਰਮਾ ਨੇ ਫੀਲਡਿੰਗ ਸਜਾਉਣੀ ਸ਼ੁਰੂ ਕਰ ਦਿੱਤੀ ਅਤੇ ਕਪਤਾਨ ਹਾਰਦਿਕ ਨੂੰ ਬਾਊਂਡਰੀ ‘ਤੇ ਤਾਇਨਾਤ ਕੀਤਾ।
ਇਸ ਸੀਨ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਹਾਰਦਿਕ ਦਾ ਮਜ਼ਾਕ ਉਡਾਇਆ। ਅਜਿਹਾ ਇਸ ਲਈ ਕਿਉਂਕਿ ਮੁੰਬਈ ਇੰਡੀਅਨਜ਼ ਦੇ ਪਹਿਲੇ ਮੈਚ ‘ਚ ਹਾਰਦਿਕ ਨੇ ਰੋਹਿਤ ਸ਼ਰਮਾ ਨੂੰ ਬਾਊਂਡਰੀ ‘ਤੇ ਭੇਜਿਆ ਸੀ। ਫਿਰ ਹਾਰਦਿਕ ਦੇ ਐਕਸਪ੍ਰੈਸ਼ਨ ਨੂੰ ਦੇਖ ਕੇ ਰੋਹਿਤ ਦੇ ਪ੍ਰਸ਼ੰਸਕ ਨਾਖੁਸ਼ ਹੋ ਗਏ। ਰੋਹਿਤ ਨੇ ਜਦੋਂ ਹਾਰਦਿਕ ਨੂੰ ਹੈਦਰਾਬਾਦ ਖਿਲਾਫ ਬਾਊਂਡਰੀ ‘ਤੇ ਭੇਜਿਆ ਤਾਂ ਕਈ ਦਿਲਚਸਪ ਪ੍ਰਤੀਕਰਮ ਦੇਖਣ ਨੂੰ ਮਿਲੇ।
ਮੌਜੂਦਾ ਆਈਪੀਐਲ ਮੁੰਬਈ ਇੰਡੀਅਨਜ਼ ਲਈ ਹੁਣ ਤੱਕ ਚੰਗਾ ਨਹੀਂ ਰਿਹਾ ਹੈ। ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਨੂੰ ਬੁੱਧਵਾਰ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 3 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 246 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਆਪਣਾ ਤੀਜਾ ਮੈਚ 1 ਅਪ੍ਰੈਲ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਖੇਡਣਾ ਹੈ।