ਰਿਸ਼ਭ ਪੰਤ ਨੇ ਗੁਜਰਾਤ ਟਾਈਟਨਸ ਦੇ ਖਿਲਾਫ਼ ਅਰਧ ਸੈਂਕੜਾ ਲਗਾ ਕੇ ਸ਼ਿਖਰ ਧਵਨ ਤੇ ਵੀਰੇਂਦਰ ਸਹਿਵਾਗ ਵਰਗੇ ਦਿੱਗਜ ਖਿਡਾਰੀਆਂ ਦੇ ਰਿਕਾਰਡ ਤੋੜ ਦਿੱਤੇ। ਸ਼ਿਖਰ ਧਵਨ ਨੇ IPL ‘ਚ ਦਿੱਲੀ ਕੈਪੀਟਲਸ ਲਈ 18 ਅਰਧ ਸੈਂਕੜੇ ਲਗਾਏ ਹਨ। ਪੰਤ ਦੀ ਬਦੌਲਤ ਧਵਨ ਫਰੈਂਚਾਇਜ਼ੀ ਲਈ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ ‘ਚ ਹੁਣ ਤੀਜੇ ਸਥਾਨ ‘ਤੇ ਖਿਸਕ ਗਿਆ ਹੈ।
ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਬੁੱਧਵਾਰ ਨੂੰ ਗੁਜਰਾਤ ਟਾਇਟਨਸ ਦੇ ਖਿਲਾਫ ਸ਼ਾਨਦਾਰ ਪਾਰੀ ਖੇਡੀ ਅਤੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ। ਪੰਤ ਨੇ ਅਰੁਣ ਜੇਤਲੀ ਸਟੇਡੀਅਮ ‘ਚ IPL 2024 ਦੇ 40ਵੇਂ ਮੈਚ ‘ਚ ਸਿਰਫ 43 ਗੇਂਦਾਂ ‘ਚ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਨਾਬਾਦ 88 ਦੌੜਾਂ ਬਣਾਈਆਂ। ਖੱਬੇ ਹੱਥ ਦੇ ਇਸ ਬੱਲੇਬਾਜ਼ ਦਾ ਸਟ੍ਰਾਈਕ ਰੇਟ 205 ਦੇ ਆਸ-ਪਾਸ ਸੀ।
ਰਿਸ਼ਭ ਪੰਤ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਦਿੱਲੀ ਕੈਪੀਟਲਸ ਲਈ ਆਪਣਾ 19ਵਾਂ ਅਰਧ ਸੈਂਕੜਾ ਲਗਾਇਆ। ਵੈਸੇ, ਦਿੱਲੀ ਕੈਪੀਟਲਸ ਲਈ ਆਈਪੀਐਲ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਤਜਰਬੇਕਾਰ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਮ ਹੈ। ਵਾਰਨਰ ਨੇ ਦਿੱਲੀ ਲਈ 24 ਅਰਧ ਸੈਂਕੜੇ ਦੀ ਪਾਰੀ ਖੇਡੀ ਹੈ।
ਰਿਸ਼ਭ ਪੰਤ ਨੇ ਗੁਜਰਾਤ ਟਾਈਟਨਸ ਦੇ ਖਿਲਾਫ਼ ਅਰਧ ਸੈਂਕੜਾ ਲਗਾ ਕੇ ਸ਼ਿਖਰ ਧਵਨ ਤੇ ਵੀਰੇਂਦਰ ਸਹਿਵਾਗ ਵਰਗੇ ਦਿੱਗਜ ਖਿਡਾਰੀਆਂ ਦੇ ਰਿਕਾਰਡ ਤੋੜ ਦਿੱਤੇ। ਸ਼ਿਖਰ ਧਵਨ ਨੇ IPL ‘ਚ ਦਿੱਲੀ ਕੈਪੀਟਲਸ ਲਈ 18 ਅਰਧ ਸੈਂਕੜੇ ਲਗਾਏ ਹਨ। ਪੰਤ ਦੀ ਬਦੌਲਤ ਧਵਨ ਫਰੈਂਚਾਇਜ਼ੀ ਲਈ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ ‘ਚ ਹੁਣ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਉਥੇ ਹੀ ਸ਼੍ਰੇਅਸ ਅਈਅਰ ਅਤੇ ਵਰਿੰਦਰ ਸਹਿਵਾਗ 16-16 ਅਰਧ ਸੈਂਕੜਿਆਂ ਨਾਲ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਹਨ।
ਆਈਪੀਐਲ ’ਚ ਡੀਸੀ ਲਈ 50 ਦਾ ਸਰਵੋਤਮ ਸਕੋਰ
24 – ਡੇਵਿਡ ਵਾਰਨਰ
19 – ਰਿਸ਼ਭ ਪੰਤ
18 – ਸ਼ਿਖਰ ਧਵਨ
16 – ਸ਼੍ਰੇਅਸ ਅਈਅਰ
16 – ਵਰਿੰਦਰ ਸਹਿਵਾਗ
ਦਿੱਲੀ ਦੀ ਕਰੀਬੀ ਜਿੱਤ
ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਦੀ ਤੂਫਾਨੀ ਪਾਰੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 224 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਸੰਘਰਸ਼ ਕੀਤਾ ਪਰ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 220 ਦੌੜਾਂ ਹੀ ਬਣਾ ਸਕੀ। ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਪੰਤ ਬ੍ਰਿਗੇਡ ਨੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ।