ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ 8 ਅਗਸਤ ਨੂੰ ਮਿਲਨ ਦਾ ਸਮਾਂ ਮਿਲਿਆ ਹੈ।
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ।
ਖਾਲਸਾ ਨੂੰ ਮਿਲਣ ਪਹੁੰਚੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਂਣ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਂਣ ਦੇ ਸੰਬਧ ’ਚ ਆਵਾਜ ਚੁੱਕਣ ਦੀ ਗਲ ਕਹੀ।
ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੜਕ ਸਬੰਧੀ ਉਹ ਕੇਂਦਰੀ ਮੰਤਰੀ ਨੀਤੀਨ ਗਡਕਰੀ ਨਾਲ ਜਲਦ ਮੁਲਾਕਾਤ ਕਰਨਗੇ।
ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰਾ ਨੂੰ ਅਜੇ ਭਾਰਤ ਨਹੀਂ ਲਿਆਉਂਣਾ ਚਾਹੀਦਾ ਕਿਉਂਕਿ ਉਸ ਨੂੰ ਲਿਆ ਕੇ ਰੱਖਣਾ ਕਿੱਥੇ ਹੈ।
ਜੇਕਰ ਸ਼੍ਰੋਮਣੀ ਕਮੇਟੀ ਖੁਦ ਇਸ ਸੰਬਧੀ ਜ਼ਿਆਦਾ ਸੁਹਿਰਦ ਹੈ ਤਾਂ ਖੁਦ ਲੈ ਆਵੇ। ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ 8 ਅਗਸਤ ਨੂੰ ਮਿਲਨ ਦਾ ਸਮਾਂ ਮਿਲਿਆ ਹੈ।
ਉਨ੍ਹਾਂ ਨਵੀਂ ਪਾਰਟੀ ਬਾਰੇ ਗੱਲਬਾਤ ਕਰਦੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਂਣ ’ਤੇ ਹੀ ਨਵੀਂ ਪਾਰਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ।