Monday, October 14, 2024
Google search engine
HomeDeshReasi Terror Attack: ਸ਼ਿਵ ਖੋਰੀ ਅੱਤਵਾਦੀ ਹਮਲੇ ਮਾਮਲੇ 'ਚ NIA ਦਾ ਛਾਪਾ,...

Reasi Terror Attack: ਸ਼ਿਵ ਖੋਰੀ ਅੱਤਵਾਦੀ ਹਮਲੇ ਮਾਮਲੇ ‘ਚ NIA ਦਾ ਛਾਪਾ, ਰਾਜੌਰੀ-ਰਿਆਸੀ ‘ਚ 7 ਥਾਵਾਂ ‘ਤੇ ਲਈ ਤਲਾਸ਼ੀ

ਅੱਤਵਾਦੀਆਂ ਦੀ ਗੋਲੀਬਾਰੀ ‘ਚ ਜੰਮੂ-ਕਸ਼ਮੀਰ ਤੋਂ ਬਾਹਰੋਂ ਆਏ 7 ਸ਼ਰਧਾਲੂਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਹੋ ਗਏ।

ਸ਼ਿਵ ਖੋਰੀ ਅੱਤਵਾਦੀ ਹਮਲੇ ਦੇ ਮਾਮਲੇ (shiv khori terrorist attack case) ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਕਈ ਥਾਵਾਂ ‘ਤੇ ਤੇਜ਼ੀ ਨਾਲ ਛਾਪੇਮਾਰੀ ਕੀਤੀ। ਰਾਜੌਰੀ (rajouri) ਤੇ ਰਿਆਸੀ (reasi) ‘ਚ ਕੁੱਲ ਸੱਤ ਥਾਵਾਂ ‘ਤੇ ਤਲਾਸ਼ੀ ਸ਼ੁਰੂ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਖੋਰੀ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਐਨਆਈਏ ਦੀਆਂ ਕਈ ਟੀਮਾਂ ਅੱਜ ਸਵੇਰ ਤੋਂ ਰਾਜੌਰੀ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਤਲਾਸ਼ੀ ਲੈ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਤਲਾਸ਼ ਜਾਰੀ ਹੈ। 30 ਜੂਨ ਨੂੰ, ਐਨਆਈਏ ਨੇ ਰਾਜੌਰੀ ਵਿੱਚ ਹਾਈਬ੍ਰਿਡ ਅੱਤਵਾਦੀਆਂ ਅਤੇ ਉਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਨਾਲ ਜੁੜੇ ਪੰਜ ਟਿਕਾਣਿਆਂ ‘ਤੇ ਤਲਾਸ਼ੀ ਵੀ ਲਈ ਸੀ।

ਦੱਸ ਦਈਏ ਕਿ ਇਸ ਸਾਲ ਜੂਨ ‘ਚ ਸ਼ਿਵ ਖੋਰੀ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ‘ਤੇ ਘਾਤਕ ਅੱਤਵਾਦੀ ਹਮਲਾ ਹੋਇਆ ਸੀ। ਇਸ ਸਬੰਧ ‘ਚ NIA ਨੇ ਕਈ ਥਾਵਾਂ ‘ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

9 ਸ਼ਰਧਾਲੂਆਂ ਦੀ ਮੌਤ, 41 ਜ਼ਖਮੀ

ਅੱਤਵਾਦੀਆਂ ਦੀ ਗੋਲੀਬਾਰੀ ‘ਚ ਜੰਮੂ-ਕਸ਼ਮੀਰ ਤੋਂ ਬਾਹਰੋਂ ਆਏ 7 ਸ਼ਰਧਾਲੂਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਹੋ ਗਏ। ਗੋਲੀਬਾਰੀ ਤੋਂ ਬਾਅਦ ਸ਼ਿਵ ਖੋਰੀ ਮੰਦਰ ਤੋਂ ਕਟੜਾ ਜਾ ਰਹੀ ਬੱਸ ਪਲਟ ਗਈ। ਰਿਆਸੀ ਦੇ ਪੌਣੀ ਇਲਾਕੇ ਦੇ ਪਿੰਡ ਤੇਰਾਇਥ ਨੇੜੇ ਡੂੰਘੀ ਖਾਈ ਵਿੱਚ ਡਿੱਗ ਗਈ।

ਮਰਨ ਵਾਲਿਆਂ ਵਿੱਚ ਰਾਜਸਥਾਨ ਦਾ ਇੱਕ ਦੋ ਸਾਲਾ ਬੱਚਾ ਅਤੇ ਉੱਤਰ ਪ੍ਰਦੇਸ਼ ਦਾ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ। 17 ਜੂਨ ਨੂੰ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਹਮਲੇ ਦਾ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments