Monday, February 3, 2025
Google search engine
HomeDeshਰਾਂਚੀ 'ਚ ED ਦੀ ਵੱਡੀ ਕਾਰਵਾਈ

ਰਾਂਚੀ ‘ਚ ED ਦੀ ਵੱਡੀ ਕਾਰਵਾਈ

ਮੰਤਰੀ ਆਲਮਗੀਰ ਆਲਮ ਦੇ PS ਦੇ ਘਰ ਛਾਪਾ; 25 ਕਰੋੜ ਦੀ ਨਕਦੀ ਬਰਾਮਦ

 ED Raid in Ranchi : ਰਾਂਚੀ ਤੋਂ ED ਦੀ ਇੱਕ ਹੋਰ ਵੱਡੀ ਕਾਰਵਾਈ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਬੇ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀ.ਐਸ.(ਨਿੱਜੀ ਸਕੱਤਰ) ਸੰਜੀਵ ਕੁਮਾਰ ਲਾਲ ਦੇ ਘਰ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਦੌਰਾਨ ਟੀਮ ਨੂੰ 25 ਕਰੋੜ ਰੁਪਏ ਨਕਦ ਮਿਲੇ ਹਨ। ਇਹ ਪੈਸੇ ਸੰਜੀਵ ਕੁਮਾਰ ਲਾਲ ਦੇ ਨੌਕਰ ਦੇ ਘਰ ਰੱਖੇ ਹੋਏ ਸਨ। ਇਸ ਸਬੰਧ ਵਿੱਚ ਈਡੀ ਦੀ ਜਾਂਚ ਜਾਰੀ ਹੈ ਅਤੇ ਪੈਸੇ ਦੇ ਸਰੋਤ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਸੰਜੀਵ ਕੁਮਾਰ ਲਾਲ ਦਾ ਨੌਕਰ ਜਹਾਂਗੀਰ ਆਲਮ ਇੱਥੇ ਰਾਂਚੀ ਦੇ ਅਰਗੋਰਾ ਥਾਣਾ ਖੇਤਰ ਦੇ ਹਰਮੂ ਵਿੱਚ ਰਹਿੰਦਾ ਹੈ ਅਤੇ ਪੈਸੇ ਵੀ ਇੱਥੋਂ ਹੀ ਮਿਲੇ ਹਨ। ਕੁੱਲ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਈਡੀ ਦੀ ਟੀਮ ਪੁੰਡਗ ਦੇ ਸੈੱਲ ਸਿਟੀ (ਈ.ਡੀ. ਰੇਡ) ਵੀ ਪਹੁੰਚ ਚੁੱਕੀ ਹੈ। ਉੱਥੇ ਹੀ ਸੜਕ ਨਿਰਮਾਣ ਵਿਭਾਗ ਨਾਲ ਜੁੜੇ ਇਕ ਇੰਜੀਨੀਅਰ ਦੀ ਜਗ੍ਹਾ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments