Saturday, October 19, 2024
Google search engine
HomeDeshਰਾਮਲੱਲਾ ਦੇ ਭਗਤਾਂ ਲਈ ਤੋਹਫ਼ਾ

ਰਾਮਲੱਲਾ ਦੇ ਭਗਤਾਂ ਲਈ ਤੋਹਫ਼ਾ

ਅਯੁੱਧਿਆ– ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ’ਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਪਹਿਲਾਂ ਹੀ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਮਿਲ ਜਾਵੇਗਾ। ਦਰਅਸਲ ਕਾਸ਼ੀ ਤੋਂ ਅਯੁੱਧਿਆ ਵਿਚਾਲੇ ਹੈਲੀਕਾਪਟਰ ਸੇਵਾ ਸ਼ੁਰੂ ਹੋ ਜਾਵੇਗੀ। 17 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਮੋ ਘਾਟ ਅਤੇ ਇੱਥੇ ਬਣ ਕੇ ਤਿਆਰ 3 ਹੈਲੀਪੈਡ ਜਨਤਾ ਨੂੰ ਸਮਰਪਿਤ ਕਰਨਗੇ।

ਇਸ ਤੋਂ ਬਾਅਦ ਉਡਾਣ ਸੇਵਾ ਨੂੰ ਹਰੀ ਝੰਡੀ ਮਿਲ ਜਾਵੇਗੀ। ਹੈਲੀਕਾਪਟਰ ਰਾਹੀਂ ਕਾਸ਼ੀ ਤੋਂ ਅਯੁੱਧਿਆ ਦੀ ਦੂਰੀ 40 ਮਿੰਟਾਂ ’ਚ ਪੂਰੀ ਹੋਵੇਗੀ। ਇਸ ਤੋਂ ਇਲਾਵਾ ਅਯੁੱਧਿਆ ਏਅਰਪੋਰਟ ਦੀ ਟਿਕਟ ਬੁਕਿੰਗ ਲਈ ਕੋਡ ਜਾਰੀ ਕਰ ਦਿੱਤਾ ਗਿਆ ਹੈ। ਇੰਟਰਨੈਸ਼ਨਲ ਏਅਰਪੋਰਟ ਦੇ ਅਲਾਟ AYJ ਕੋਡ ਰਾਹੀਂ ਬੁਕਿੰਗ ਸ਼ੁਰੂ ਹੋਵੇਗੀ। ਅਯੁੱਧਿਆ ਏਅਰਪੋਰਟ ਦਸੰਬਰ ਦੇ ਅਖੀਰ ਤਕ ਤਿਆਰ ਹੋ ਜਾਵੇਗਾ, ਜਿਸ ਦਾ ਉਦਘਾਟਨ ਵੀ ਪੀ. ਐੱਮ. ਮੋਦੀ ਹੀ ਕਰਨਗੇ।

ਯਾਤਰੀਆਂ ਨੂੰ ਵਾਰਾਨਸੀ ਦੀ ਸੈਰ ਵੀ ਕਰਾਉਣਗੀਆਂ ਨਿੱਜੀ ਹੈਲੀ ਕੰਪਨੀਆਂ

ਹਵਾਈ ਯਾਤਰਾਵਾਂ ਸ਼ੁਰੂ ਹੋਣ ਨਾਲ ਕਾਸ਼ੀ ’ਚ ਬਾਬਾ ਵਿਸ਼ਵਨਾਥ ਦੇ ਦਰਸ਼ਨਾਂ ਤੋਂ ਬਾਅਦ ਅਯੁੱਧਿਆ ’ਚ ਬਿਰਾਜਮਾਨ ਰਾਮਲੱਲਾ ਦੇ ਦਰਸ਼ਨ ਕਰਨੇ ਵੀ ਆਸਾਨ ਹੋ ਜਾਣਗੇ। ਦੇਸ਼ ਵਿਚ ਕੇਦਾਰਨਾਥ, ਚਾਰ ਧਾਮ ਸਮੇਤ ਸਾਰੇ ਧਾਰਮਿਕ ਸਥਾਨਾਂ ਦੀ ਤਰਜ਼ ’ਤੇ ਵਾਰਾਨਸੀ ਵਿਚ ਵੀ ਹੈਲੀ ਸੇਵਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਨਿੱਜੀ ਐਵੀਏਸ਼ਨ ਕੰਪਨੀਆਂ ਦੇ ਨਾਲ ਹੈਲੀ ਸੇਵਾ ਦਾ ਕਾਂਟ੍ਰੈਕਟ ਹੋਵੇਗਾ। ਇਸ ਸੇਵਾ ਲਈ ਬਾਂਡ ਅਨੁਸਾਰ ਕਿਰਾਇਆ ਵੀ ਤੈਅ ਕੀਤਾ ਜਾਵੇਗਾ।

ਨਮੋ ਘਾਟ ’ਤੇ ਬਣਾਏ ਜਾਣਗੇ ਹੈਲੀਪੈਡ

ਨਿੱਜੀ ਹੈਲੀ ਕੰਪਨੀਆਂ ਯਾਤਰੀਆਂ ਨੂੰ ਵਾਰਾਨਸੀ ਦੀ ਸੈਰ ਕਰਾਉਣਗੀਆਂ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਉੱਥੋਂ ਅਯੁੱਧਿਆ ਲੈ ਜਾਣਗੀਆਂ। ਇਸ ਦੇ ਲਈ ਨਮੋ ਘਾਟ ’ਤੇ 3 ਹੈਲੀਪੈਡ ਬਣਾਏ ਗਏ ਹਨ। ਇੱਥੇ ਇਕੱਠੇ 3 ਹੈਲੀਕਾਪਟਰ ਆਸਾਨੀ ਨਾਲ ਉਤਰ ਸਕਣਗੇ। 3 ਵਿਚੋਂ 2 ਪੱਕੇ ਹੈਲੀਪੈਡ ਬਣਾਏ ਗਏ ਹਨ, ਜਦੋਂਕਿ ਇਕ ਕੱਚਾ ਐਮਰਜੈਂਸੀ ਹੈਲੀਪੈਡ ਤਿਆਰ ਕੀਤਾ ਗਿਆ ਹੈ।

ਜਲਦ ਖੁੱਲ੍ਹ ਜਾਵੇਗਾ ਅਯੁੱਧਿਆ ਏਅਰਪੋਰਟ

ਅਯੁੱਧਿਆ ਦੇ ਸ਼੍ਰੀਰਾਮ ਏਅਰਪੋਰਟ ਤੋਂ ਜਲਦ ਉਡਾਣਾਂ ਸ਼ੁਰੂ ਹੋ ਜਾਣਗੀਆਂ। ਡੀ. ਜੀ. ਸੀ. ਏ. ਦੀ ਟੀਮ ਹਵਾਈ ਅੱਡਿਆਂ ਦਾ ਨਿਰੀਖਣ ਕਰ ਚੁੱਕੀ ਹੈ। ਛੋਟੀਆਂ-ਮੋਟੀਆਂ ਕਮੀਆਂ ਨੂੰ ਦਰੁਸਤ ਕਰਨ ਲਈ ਸਥਾਨਕ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਕਮੀਆਂ ਦੂਰ ਕਰ ਕੇ ਰਿਪੋਰਟ ਦਿੱਲੀ ਭੇਜ ਦਿੱਤੀ ਗਈ ਹੈ। ਹੁਣ ਕਿਸੇ ਵੀ ਦਿਨ ਡਾਇਰੈਕਟਰ ਜਨਰਲ ਵਲੋਂ ਏਅਰਪੋਰਟ ਦੇ ਲਾਇਸੈਂਸ ਜਾਰੀ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤਾ ਨੂੰ ਸਮਰਪਿਤ ਕਰਨਗੇ। ਇਸ ਪਿੱਛੋਂ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵਲੋਂ ਅਲਾਟ ਕੋਡ AYJ ਰਾਹੀਂ ਟਿਕਟਾਂ ਦੀ ਬੁਕਿੰਗ ਕੀਤੀ ਜਾ ਸਕੇਗੀ।

ਰਾਮ ਮੰਦਰ ਦੇ ਝੰਡੇ ਦਾ ਪੋਲ 44 ਫੁੱਟ ਉੱਚਾ ਹੋਵੇਗਾ

ਰਾਮ ਮੰਦਰ ਦੇ ਗਰਾਊਂਡ ਫਲੋਰ ਤੇ ਪਹਿਲੀ ਮੰਜ਼ਿਲ ਦਾ ਨਿਰਮਾਣ ਦਸੰਬਰ ਦੇ ਅਖੀਰ ਤਕ ਪੂਰਾ ਹੋ ਜਾਵੇਗਾ। ਦੱਸਿਆ ਜਾਂਦਾ ਹੈ ਕਿ ਪੂਰਾ ਮੰਦਰ ਦਸੰਬਰ 2024 ਤਕ ਬਣ ਕੇ ਤਿਆਰ ਹੋ ਜਾਵੇਗਾ। ਸਿਖਰ ਨਿਰਮਾਣ ਤੋਂ ਬਾਅਦ ਉਸ ਦੇ ਉੱਪਰ ਝੰਡੇ ਦਾ ਪੋਲ ਲਾਇਆ ਜਾਣਾ ਹੈ। 44 ਫੁੱਟ ਉੱਚੇ ਇਸ ਪੋਲ ਨੂੰ ਪਿੱਤਲ ਨਾਲ ਬਣਾਇਆ ਜਾ ਰਿਹਾ ਹੈ।

ਰਾਮਲੱਲਾ ਦੇ ਪੁਜਾਰੀਆਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ

ਰਾਮਲੱਲਾ ਦੇ ਪੁਜਾਰੀਆਂ ਦੀ ਸਿਖਲਾਈ ਬੀਤੇ ਬੁੱਧਵਾਰ ਸਵੇਰੇ 6 ਵਜੇ ਸੰਧਿਆ ਵੰਦਨ ਨਾਲ ਸ਼ੁਰੂ ਹੋ ਗਈ ਹੈ। 6 ਮਹੀਨਿਆਂ ਦੀ ਇਸ ਸਿਖਲਾਈ ’ਚ ਸਾਰੇ ਸਿਖਾਂਦਰੂਆਂ ਨੂੰ ਤ੍ਰਿਕਾਲ ਸੰਧਿਆ ਭਾਵ ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਸੰਧਿਆ ਵੰਦਨ ਵੇਦ ਅਨੁਸਾਰ ਰੀਤੀ ਨਾਲ ਕਰਨ ਦਾ ਰੋਜ਼ਾਨਾ ਅਭਿਆਸ ਕਰਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments