ਅਯੁੱਧਿਆ- ਅਯੁੱਧਿਆ ਰਾਮ ਮੰਦਰ ‘ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ-ਪ੍ਰਤਿਸ਼ਾ ਹੋ ਗਈ ਹੈ। ਇਸ ਵਿਚ ‘ਜਗਬਾਣੀ’ ਟੀਵੀ ਨੇ ਰਾਮ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਮੰਦਰ ਦੇ ਅੰਦਰ ਦੀ ਅਲੌਕਿਕ ਖੂਬਸੂਰਤੀ ਮਨ ਨੂੰ ਮੋਹ ਰਹੀ ਹੈ। ਉੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਹਨ ਅਤੇ ਜੈ ਸ਼੍ਰੀਰਾਮ ਦੇ ਜੈਕਾਰੇ ਲਗਾ ਰਹੇ ਹਨ। ਰਾਮ ਮੰਦਰ ਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ, ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ। ਤੁਸੀਂ ਵੀਡੀਓ ‘ਚ ਰਾਮਲੱਲਾ ਦੇ ਦਰਸ਼ਨ ਵੀ ਕਰ ਸਕਦੇ ਹੋ।
ਇਸ ਦੇ ਨਾਲ ਹੀ ਅੱਜ ਯਾਨੀ 23 ਜਨਵਰੀ ਨੂੰ ਰਾਮ ਮੰਦਰ ਦੇ ਕਿਵਾੜ ਆਮ ਜਨਤਾ ਲਈ ਖੋਲ੍ਹ ਦਿੱਤਾ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੋਮਵਾਰ ਨੂੰ ਅਯੁੱਧਿਆ ਦੇ ਮੰਦਰ ‘ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੂੰ ਇਕ ਨਵੇਂ ਯੁੱਗ ਦੇ ਆਉਣ ਦਾ ਪ੍ਰਤੀਕ ਕਰਾਰ ਦਿੱਤਾ ਅਤੇ ਲੋਕਾਂ ਨੂੰ ਮੰਦਰ ਨਿਰਮਾਣ ਤੋਂ ਅੱਗੇ ਵੱਧ ਕੇ ਅਗਲੇ 1,000 ਸਾਲਾਂ ਦੇ ਮਜ਼ਬੂਤ, ਸ਼ਾਨਦਾਰ ਭਾਰਤ ਦੀ ਨੀਂਹ ਬਣਾਉਣ ਦੀ ਅਪੀਲ ਕੀਤੀ।