ਰੱਖੜੀ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਤੇ ਆਰਤੀ ਕਰ ਕੇ ਉਨ੍ਹਾਂ ਦੇ ਜੀਵਨ ‘ਚ ਖੁਸ਼ਹਾਲੀ ਤੇ ਸੁੱਖ ਲਈ ਪ੍ਰਾਰਥਨਾ ਕਰਦੀਆਂ ਹਨ।
ਅਗਸਤ ਦਾ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ। ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਵੀ ਇਸੇ ਮਹੀਨੇ ਮਨਾਈ ਜਾਂਦੀ ਹੈ। ਇਸ ਸਾਲ ਰੱਖੜੀ 19 ਅਗਸਤ ਨੂੰ ਮਨਾਈ ਜਾ ਰਹੀ ਹੈ। ਹਿੰਦੂ ਕੈਲੰਡਰ ਅਨੁਸਾਰ, ਰੱਖੜੀ ਦਾ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।
ਰੱਖੜੀ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਤੇ ਆਰਤੀ ਕਰ ਕੇ ਉਨ੍ਹਾਂ ਦੇ ਜੀਵਨ ‘ਚ ਖੁਸ਼ਹਾਲੀ ਤੇ ਸੁੱਖ ਲਈ ਪ੍ਰਾਰਥਨਾ ਕਰਦੀਆਂ ਹਨ। ਬਦਲੇ ‘ਚ ਭਰਾ ਹਮੇਸ਼ਾ ਆਪਣੀ ਭੈਣ ਦੀ ਰੱਖਿਆ ਕਰਨ ਤੇ ਉਸ ਨੂੰ ਖੁਸ਼ਹਾਲ ਜੀਵਨ ਦੇਣ ਦਾ ਵਾਅਦਾ ਕਰਦਾ ਹੈ।
ਮਹੂਰਤ ਸ਼ਾਸਤਰ ਅਨੁਸਾਰ ਰੱਖੜੀ ਦਾ ਤਿਉਹਾਰ ਹਮੇਸ਼ਾ ਸ਼ੁਭ ਸਮਾਂ ਦੇਖ ਕੇ ਮਨਾਉਣਾ ਚਾਹੀਦਾ ਹੈ। ਰੱਖੜੀ ਦੌਰਾਨ ਭੱਦਰਾ ਕਾਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਇੰਨੀ ਦੇਰ ਤਕ ਰਹੇਗਾ ਭਦਰਾਕਾਲ
ਵੈਦਿਕ ਕੈਲੰਡਰ ਦੀ ਗਣਨਾ ਅਨੁਸਾਰ, ਇਸ ਸਾਲ ਭੱਦਰਾ 19 ਅਗਸਤ ਨੂੰ ਰੱਖੜੀ ‘ਤੇ ਅੱਧਾ ਦਿਨ ਰਹੇਗੀ। 19 ਅਗਸਤ ਨੂੰ ਭੱਦਰਾ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ਤੇ ਦੁਪਹਿਰ 1.29 ਵਜੇ ਤਕ ਚੱਲੇਗੀ। ਅਜਿਹੇ ‘ਚ ਰੱਖੜੀ ਦਾ ਤਿਉਹਾਰ ਭੱਦਰਾ ਤੋਂ ਬਾਅਦ ਹੀ ਮਨਾਇਆ ਜਾਣਾ ਚਾਹੀਦਾ ਹੈ।
ਰੱਖੜੀ ਬੰਨ੍ਹਣ ਦਾ ਸ਼ੁਭ ਮਹੂਰਤ
19 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸਭ ਤੋਂ ਸ਼ੁਭ ਸਮਾਂ ਦੁਪਹਿਰ 1.30 ਤੋਂ ਸ਼ਾਮ 7 ਵਜੇ ਤਕ ਰਹੇਗਾ। ਇਸ ਵਾਰ ਸ਼ਾਮ 7 ਵਜੇ ਤਕ ਲਗਾਤਾਰ ਚਰ, ਲਾਭ ਤੇ ਅੰਮ੍ਰਿਤ ਦਾ ਸ਼ੁੱਭ ਚੌਘੜੀਆ ਮਹੂਰਤ ਰਹੇਗਾ। ਸ਼ਾਸਤਰਾਂ ਅਨੁਸਾਰ, ਰੱਖੜੀ ਦਾ ਤਿਉਹਾਰ ਸਾਉਣ ਪੁੰਨਿਆ ਤੋਂ ਕ੍ਰਿਸ਼ਨ ਜਨਮ ਅਸ਼ਟਮੀ ਤਕ ਮਨਾਇਆ ਜਾ ਸਕਦਾ ਹੈ।
ਰੱਖੜੀ ਨਾਲ ਜੁੜੀਆਂ ਖਾਸ ਗੱਲਾਂ
ਰੱਖੜੀ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਹੈ। ਰੱਖੜੀ ਦੇ ਦਿਨ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਹੁੰਦੀਆਂ ਹਨ।
ਰੱਖੜੀ ਦਾ ਤਿਉਹਾਰ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਅੰਦਾਜ਼ ‘ਚ ਮਨਾਇਆ ਜਾਂਦਾ ਹੈ।
ਕਈ ਥਾਵਾਂ ‘ਤੇ ਭੈਣਾਂ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਨਾਰੀਅਲ ‘ਤੇ ਤਿਲਕ ਲਗਾਉਂਦੀਆਂ ਹਨ ਤੇ ਕਲਾਵਾ ਬੰਨ੍ਹਦੀਆਂ ਹਨ।
ਫਿਰ ਉਸ ਨਾਰੀਅਲ ਨੂੰ ਪਹਿਲਾਂ ਭਰਾ ਦੇ ਹੱਥ ‘ਚ ਦਿੰਦੀਆਂ ਹਨ ਤੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਹੈ।
ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਆਰਤੀ ਕੀਤੀ ਜਾਂਦੀ ਹੈ ਤੇ ਫਿਰ ਮੱਥੇ ‘ਤੇ ਤਿਲਕ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਭਰਾ ਭੈਣ ਦੇ ਪੈਰੀਂ ਹੱਥ ਲਾਉਂਦਾ ਹੈ।