ਫ਼ਿਲਮਕਾਰ ਰਾਜਕੁਮਾਰ ਹਿਰਾਨੀ ਇਨ੍ਹੀਂ ਦਿਨੀਂ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ ‘ਡੰਕੀ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਉਥੇ ਹੀ ਪ੍ਰਸ਼ੰਸਕਾਂ ਦੀ ਬੇਚੈਨੀ ਨੂੰ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਰਾਜਕੁਮਾਰ ਹਿਰਾਨੀ 2003 ਤੋਂ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਉਹ ਇਕ ਕਹਾਣੀਕਾਰ ਵਜੋਂ ਉੱਭਰੇ, ਜੋ ਮਨੁੱਖੀ ਭਾਵਨਾਵਾਂ ਦੇ ਹਰ ਪਹਿਲੂ ਨੂੰ ਸਮਝਦਾ ਹੈ ਤੇ ਉਨ੍ਹਾਂ ਨੂੰ ਪਰਦੇ ’ਤੇ ਪੇਸ਼ ਕਰਨ ਦੀ ਕਲਾ ’ਚ ਮਾਹਿਰ ਹੈ।
ਇਹ ਰਾਜਕੁਮਾਰ ਹਿਰਾਨੀ ਹੀ ਹਨ, ਜਿਨ੍ਹਾਂ ਨੇ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’ ਵਰਗੀ ਕਲਟ ਕਾਮੇਡੀ ਫ਼ਿਲਮ ਦਿੱਤੀ। ਅੱਜ ਉਨ੍ਹਾਂ ਨੂੰ ਆਪਣੀ ਸ਼ੁਰੂਆਤ ਕੀਤਿਆਂ 20 ਸਾਲ ਹੋ ਗਏ ਹਨ ਪਰ ਇਨ੍ਹਾਂ ਸਾਲਾਂ ’ਚ ਵੀ ਦਰਸ਼ਕਾਂ ਨੂੰ ਆਪਣੀ ਕਹਾਣੀ ਨਾਲ ਜੋੜੀ ਰੱਖਣ ਦਾ ਉਨ੍ਹਾਂ ਦਾ ਜਨੂੰਨ ਬਿਲਕੁਲ ਵੀ ਘੱਟ ਨਹੀਂ ਹੋਇਆ ਹੈ। ਦੱਸ ਦੇਈਏ ਕਿ ‘ਡੰਕੀ’ ’ਚ ਸ਼ਾਹਰੁਖ ਖ਼ਾਨ, ਤਾਪਸੀ ਪਨੂੰ, ਬੋਮਨ ਇਰਾਨੀ ਤੇ ਵਿੱਕੀ ਕੌਸ਼ਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਡੰਕੀ’ ’ਚ ਸਾਨੂੰ ਪੰਜਾਬ ਦੇ ਨੌਜਵਾਨਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ, ਜੋ ਡੌਂਕੀ ਲਗਾ ਕੇ ਵਿਦੇਸ਼ਾਂ ’ਚ ਸੈੱਟ ਹੋਣਾ ਚਾਹੁੰਦੇ ਹਨ ਤਾਂ ਜੋ ਉਹ ਆਪਣੇ ਪਰਿਵਾਰ ਲਈ ਕੁਝ ਕਰ ਸਕਣ।