ਆਸਟ੍ਰੇਲੀਆ ਦੀ ਅੰਡਰ-19 ਟੀਮ ਸਤੰਬਰ-ਅਕਤੂਬਰ ਵਿੱਚ ਭਾਰਤ ਦਾ ਦੌਰਾ ਕਰੇਗੀ ਅਤੇ ਬਹੁ-ਸਰੂਪਾਂ ਦੀ ਲੜੀ ਖੇਡੇਗੀ, ਜਿਸ ਲਈ ਬੀਸੀਸੀਆਈ ਨੇ ਸ਼ਨੀਵਾਰ ਨੂੰ ਟੀਮਾਂ ਦਾ ਐਲਾਨ ਕੀਤਾ।
ਭਾਰਤੀ ਟੀਮ(team india) ਨੂੰ ਆਪਣੀ ਕੋਚਿੰਗ ਵਿਚ T-20 ਵਰਲਡ ਕੱਪ 2024 ਦਾ ਖਿਤਾਬ ਦਿਵਾਉਣ ਵਾਲੇ ਰਾਹੁਲ ਦ੍ਰਾਵਿੜ (rahul dravid)ਦੇ ਬੇਟੇ ਦੀ ਹੁਣ ਭਾਰਤੀ ਟੀਮ ਵਿਚ ਐਂਟਰੀ ਹੋ ਗਈ ਹੈ। ਰਾਹੁਲ ਦੇ ਬੇਟੇ ਸਮਿਤ ਆਲਰਾਊਂਡਰ ਹਨ ਤੇ ਆਸਟ੍ਰੇਲੀਆ ਖਿਲਾਫ਼ ਟੀਮ ‘ਚ ਜਗ੍ਹਾ ਮਿਲੀ ਹੈ।
ਆਸਟ੍ਰੇਲੀਆ ਦੀ ਅੰਡਰ-19 ਟੀਮ ਸਤੰਬਰ-ਅਕਤੂਬਰ ਵਿੱਚ ਭਾਰਤ ਦਾ ਦੌਰਾ ਕਰੇਗੀ ਅਤੇ ਬਹੁ-ਸਰੂਪਾਂ ਦੀ ਲੜੀ ਖੇਡੇਗੀ, ਜਿਸ ਲਈ ਬੀਸੀਸੀਆਈ ਨੇ ਸ਼ਨੀਵਾਰ ਨੂੰ ਟੀਮਾਂ ਦਾ ਐਲਾਨ ਕੀਤਾ। ਇਸ ‘ਚ ਸਮਿਤ ਦ੍ਰਾਵਿੜ( samit dravid) ਨੂੰ ਜਗ੍ਹਾ ਮਿਲੀ ਹੈ। ਸਮਿਤ ਨੂੰ ਇੱਕ ਰੋਜ਼ਾ ਅਤੇ ਚਾਰ ਦਿਨਾ ਮੈਚਾਂ ਲਈ ਚੁਣੀ ਗਈ ਟੀਮ ਵਿੱਚ ਜਗ੍ਹਾ ਮਿਲੀ ਹੈ।
ਕਮਾਂਡ ਉਨ੍ਹਾਂ ਦੇ ਹੱਥਾਂ ਵਿੱਚ ਆ ਗਈ
ਵਨਡੇ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਮੁਹੰਮਦ ਅਮਾਨ ਨੂੰ ਕਪਤਾਨ ਬਣਾਇਆ ਗਿਆ ਹੈ। ਚਾਰ ਦਿਨਾ ਮੈਚਾਂ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ, ਜਿਸ ਦੀ ਕਮਾਨ ਮੱਧ ਪ੍ਰਦੇਸ਼ ਦੇ ਸੋਹਮ ਪਟਵਰਧਨ ਨੂੰ ਦਿੱਤੀ ਗਈ ਹੈ। ਸਮਿਤ(Samit) ਨੂੰ ਇਨ੍ਹਾਂ ਦੋਵਾਂ ਟੀਮਾਂ ‘ਚ ਜਗ੍ਹਾ ਮਿਲੀ ਹੈ।
ਭਾਰਤ ਅਤੇ ਆਸਟ੍ਰੇਲੀਆ ਦੀਆਂ ਅੰਡਰ-19 ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ। ਇਹ ਮੈਚ ਪੁਡੂਚੇਰੀ ਵਿੱਚ 21, 23 ਅਤੇ 26 ਸਤੰਬਰ ਨੂੰ ਖੇਡੇ ਜਾਣਗੇ। ਦੋਵੇਂ ਟੀਮਾਂ ਦੋ ਚਾਰ ਦਿਨਾ ਮੈਚ ਖੇਡਣਗੀਆਂ। ਪਹਿਲਾ ਮੈਚ 30 ਸਤੰਬਰ ਤੋਂ ਸ਼ੁਰੂ ਹੋਵੇਗਾ। ਦੂਜਾ ਮੈਚ 7 ਅਕਤੂਬਰ ਤੋਂ ਸ਼ੁਰੂ ਹੋਵੇਗਾ।