ਏਅਰ ਮਾਰਸ਼ਲ ਤਜਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਏਅਰ ਮਾਰਸ਼ਲ ਤਜਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਏਅਰ ਫੋਰਸ ਹੈੱਡਕੁਆਰਟਰ (ਵਾਯੂ ਭਵਨ) ’ਚ ਅਹੁਦਾ ਸੰਭਾਲਣ ਤੋਂ ਬਾਅਦ ਏਅਰ ਮਾਰਸ਼ਲ ਨੇ ਰਾਸ਼ਟਰੀ ਯੁੱਧ ਸਮਾਰਕ ‘ਤੇ ਫੁੱਲਮਾਲਾ ਚੜ੍ਹਾ ਕੇ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਮਾਰਸ਼ਲ ਤਜਿੰਦਰ ਨੂੰ 13 ਜੂਨ 1987 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ ’ਚ ਕਮਿਸ਼ਨ ਦਿੱਤਾ ਗਿਆ ਸੀ। ਰੱਖਿਆ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਤਜਿੰਦਰ ਸਿੰਘ 4500 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਰੱਖਣ ਵਾਲੇ ਸ਼ੇ੍ਣੀ ‘ਏ’ ਦੇ ਫਲਾਇੰਗ ਇੰਸਟ੍ਰਕਟਰ ਹਨ।
ਉ੍ਨ੍ਹਾਂ ਨੇ ਲੜਾਕੂ ਸਕੁਐਡਰਨ, ਰਾਡਾਰ ਸਟੇਸ਼ਨ, ਪ੍ਰਮੁੱਖ ਲੜਾਕੂ ਬੇਸ ਦੀ ਕਮਾਂਡ ਕੀਤੀ ਹੈ ਅਤੇ ਜੰਮੂ-ਕਸ਼ਮੀਰ ’ਚ ਏਅਰ ਅਫਸਰ ਕਮਾਂਡਿੰਗ ਸਨ। ਆਪਣੀ ਮੌਜੂਦਾ ਨਿਯੁਕਤੀ ਤੋਂ ਪਹਿਲਾਂ ਉਹ ਭਾਰਤੀ ਹਵਾਈ ਫ਼ੌਜ, ਸ਼ਿਲਾਂਗ, ਮੇਘਾਲਿਆ ਦੇ ਹੈੱਡਕੁਆਰਟਰ ਈਸਟਰਨ ਏਅਰ ਕਮਾਂਡ ’ਚ ਸੀਨੀਅਰ ਏਅਰ ਸਟਾਫ ਅਫਸਰ ਸਨ।