ਸ਼ਨਿੱਚਰਵਾਰ ਦੇ ਮੁਕਾਬਲੇ ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।
ਸ਼ਨਿੱਚਰਵਾਰ ਦੇ ਮੁਕਾਬਲੇ ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਹਾਲਾਂਕਿ, ਰਾਜ ਵਿੱਚ ਇਹ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘੱਟ ਹੈ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਫਾਜਿਲਕਾ ਵਿੱਚ ਦਰਜ ਕੀਤਾ ਗਿਆ ਹੈ। ਮੌਸਮ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨ੍ਹਾਂ ਵਿੱਚ ਕੋਈ ਵੀ ਚੇਤਾਵਨੀ ਨਹੀਂ ਦਿੱਤੀ ਗਈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ 5 ਐੱਮਐੱਮ ਪ੍ਰਤੀ ਘੱਟਾ ਦੇ ਹਿਸਾਬ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਐਤਵਾਰ ਨੂੰ ਆਸਮਾਨ ਵਿੱਚ ਬੱਦਲ ਵੀ ਛਾਏ ਰਹੇ ਅਤੇ ਠੰਡੀਆਂ ਹਵਾਵਾਂ ਵੀ ਚੱਲੀਆਂ ਪਰ ਗਰਮੀ ਬਰਕਰਾਰ ਰਹੀ।
ਸ਼ਨਿੱਚਰਵਾਰ ਨੂੰ ਇੰਝ ਰਿਹਾ ਵੱਖ ਵੱਖ ਜਿਲ੍ਹਿਆਂ ਦਾ ਤਾਪਮਾਨ
ਚੰਡੀਗੜ੍ਹ 36.1
ਅੰਮ੍ਰਿਤਸਰ 33.0
ਲੁਧਿਆਣੇ 33.5
ਪਟਿਆਲੇ 35.0
ਪਠਾਨਕੋਟ 39.7
ਬਠਿੰਡੇ 33.4
ਗੁਰਦਾਸਪੁਰ 35.5
ਫਰੀਦਕੋਟ 36.0