ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਆਈਏਐੱਸ ਅਧਿਕਾਰੀਆਂ (IAS Officer’s Transfer) ਦਾ ਤਬਾਦਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ (Punjab Government) ਵੱਲੋਂ ਛੇ ਆਈਏਐੱਸ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਚਾਰ ਜ਼ਿਲ੍ਹਿਆਂ ਦੇ ਡੀਸੀ (DCs Transfer Order) ਵੀ ਸ਼ਾਮਲ ਹਨ। ਮਾਨਸਾ, ਮੋਗਾ, ਗੁਰਦਾਸਪੁਰ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ ਗਏ। 2013 ਬੈਚ ਦੇ ਆਈਏਐਸ ਅਧਿਕਾਰੀ ਵਿਸ਼ੇਸ਼ ਸਾਰੰਗਲ ਨੂੰ ਮੋਗਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਇੱਥੋਂ ਮਾਨਸਾ ਤਬਦੀਲ ਕੀਤੇ ਗਏ ਕੁਲਵੰਤ ਸਿੰਘ ਦੀ ਜਗ੍ਹਾ ਤਾਇਨਾਤ ਕੀਤਾ ਗਿਆ ਹੈ।