ਜਾਂਚ ਕਰਨ ਤੇ ਪਤਾ ਲੱਗਾ ਕਿ ਦਰਾਜ ਵਿੱਚ ਪਈ 7 ਲੱਖ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ।
ਵਰਿੰਦਾਵਨ ਰੋਡ ’ਤੇ ਪੈਂਦੇ ਇੱਕ ਕਲੀਨਿਕ ਦੇ ਤਾਲੇ ਤੋੜ ਕੇ ਚੋਰਾਂ ਨੇ 7 ਲੱਖ ਰੁਪਏ ਦੀ ਰਕਮ ਚੋਰੀ ਕਰ ਲਈ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਬਲਾਕ ਐਫ ਐਕਸਟੈਂਸ਼ਨ ਕਿਚਲੂ ਨਗਰ ਦੇ ਵਾਸੀ ਡਾਕਟਰ ਸੁਰਜੀਤ ਸਿੰਘ ਜੱਗੀ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਡਾਕਟਰ ਜੱਗੀ ਨੇ ਦੱਸਿਆ ਕੁਝ ਦਿਨ ਪਹਿਲੋਂ ਰਾਤ ਵੇਲੇ ਉਹ ਕਲੀਨਿਕ ਬੰਦ ਕਰ ਕੇ ਘਰ ਚਲੇ ਗਏl ਕਲੀਨਿਕ ਦੇ ਦਰਾਜ ਵਿੱਚ 7 ਲੱਖ ਰੁਪਏ ਦੀ ਰਕਮ ਪਈ ਹੋਈ ਸੀ l ਡਾਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨ ਜਦ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਲੀਨਿਕ ਦੇ ਤਾਲੇ ਟੁੱਟੇ ਹੋਏ ਸਨ l
ਜਾਂਚ ਕਰਨ ਤੇ ਪਤਾ ਲੱਗਾ ਕਿ ਦਰਾਜ ਵਿੱਚ ਪਈ 7 ਲੱਖ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀl ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।