ਜਾਣਕਾਰੀ ਅਨੁਸਾਰ ਉਕਤ ਜਸਵਿੰਦਰ ਸਿੰਘ ਸ਼ੁੱਕਰਵਾਰ ਤੜਕੇ 5 ਵਜੇ ਦੇ ਕਰੀਬ ਸੰਗਤ ਦੇ ਨਾਲ ਹੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਤੁਰੰਤ ਬਾਅਦ ਜਸਵਿੰਦਰ ਨੇ ਸੇਵਾਦਾਰ ਨਾਲ ਦੁਰਵਿਹਾਰ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਜਸਵਿੰਦਰ ਗੋਲਕ ਵੱਲ ਪਹੁੰਚਿਆ ਤੇ ਉਸਨੇ ਸੰਗਤ ਵੱਲੋਂ ਗੋਲਕ ‘ਚ ਪਾਈ ਜਾਣ ਦਾਨ ਰਾਸ਼ੀ ਨੂੰ ਗੋਲਕ ‘ਚ ਪਾਉਣ ਲਈ ਇਸਤੇਮਾਲ ਕੀਤੀ ਜਾਂਦੀ ਪੱਤਰੀ ਨੂੰ ਆਪਣੇ ਹੱਥਾਂ ‘ਚ ਚੁੱਕ ਲਿਆ।
ਸੇਵਾਦਾਰ ਨੇ ਤੁਰੰਤ ਆਪਣੇ ਸਾਥੀ ਸੇਵਾਦਾਰ ਨੂੰ ਬੁਲਾਇਆ ਤੇ ਉਸਨੂੰ ਕਾਬੂ ਕਰਨ ਲਈ ਕਿਹਾ। ਉਸਨੇ ਪੱਤਰੀ ਨੂੰ ਪਵਿੱਤਰ ਸਰੂਪ ਕੋਲ ਵਾਪਸ ਸੁੱਟ ਦਿੱਤਾ।
ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕਾਬੂ ਕੀਤਾ ਤੇ ਪਵਿੱਤਰ ਸਥਾਨ ਤੋਂ ਬਾਹਰ ਗੁਰਦੁਆਰਾ ਕੰਪਲੈਕਸ ਦੇ ਕੈਸ਼ ਕਾਊਂਟਰ ‘ਤੇ ਲੈ ਗਏ। ਮੈਨੇਜਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੰਪਲੈਕਸ ‘ਚ ਵੀ ਸੇਵਾਦਾਰਾਂ ਨਾਲ ਬਦਸਲੂਕੀ ਕਰਦਾ ਰਿਹਾ।
ਇਸ ’ਤੇ ਸੇਵਾਦਾਰਾਂ ਨੇ ਜਸਵਿੰਦਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2015-16 ਦੇ ਅੱਧ ‘ਚ ਜਸਵਿੰਦਰ ਨੇ ਆਪਣੇ ਪਿੰਡ ਥੋਥੀਆ ਸਥਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵੀ ਕੀਤੀ ਸੀ।
ਉਸ ਨੇ ਦੱਸਿਆ ਕਿ ਜਸਵਿੰਦਰ ਨਸ਼ੇ ਦਾ ਆਦੀ ਜਾਪਦਾ ਹੈ ਅਤੇ ਉਸ ਦਾ ਇਰਾਦਾ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦਾ ਵੀ ਸੀ।