ਕੋਲਕਾਤਾ ਦੇ ਇਕ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿਚ ਔਰਤਾਂ ਦੀ ਸੁਰੱਖਿਆ (Protection of women) ਨੂੰ ਲੈ ਕੇ ਮੰਗ ਉੱਠ ਰਹੀ ਹੈ। ਅਜਿਹੇ ‘ਚ ਪੰਜਾਬ ਸਰਕਾਰ ਜਨਤਕ ਟਰਾਂਸਪੋਰਟ ‘ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ।
ਪੰਜਾਬ ਦੀਆਂ ਸਾਰੀਆਂ ਬੱਸਾਂ ਤੇ ਟੈਕਸੀਆਂ ’ਚ ਲਗਾਏ ਜਾਣਗੇ ਪੈਨਿਕ ਬਟਨ
ਪੰਜਾਬ ਦੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿਚ ਪੈਨਿਕ ਬਟਨ (Panic button) ਲਗਾਏ ਜਾਣਗੇ ਅਤੇ ਜੀਪੀਐੱਸ ਸਿਸਟਮ (GPS system) ਲਗਾਇਆ ਜਾਵੇਗਾ, ਜਿਸ ਨਾਲ ਬੱਸ ਜਾਂ ਟੈਕਸੀ ਵਿਚ ਕੋਈ ਹਾਦਸਾ ਹੋਣ ਦੀ ਸੂਰਤ ਵਿਚ ਉਸ ਵਾਹਨ ਦੀ ਲੋਕੇਸ਼ਨ ਟਰੈਕ ਹੋ ਸਕੇ।
ਮੁਸੀਬਤ ਹੋਣ ’ਤੇ ਦਬਾਓ ਬਟਨ
ਵਾਹਨਾਂ ਵਿਚ ਪੈਨਿਕ ਬਟਨ ਲਗਾਏ ਜਾਣਗੇ, ਜਿਸ ਨਾਲ ਜੇ ਕੋਈ ਔਰਤ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਦਬਾਏਗੀ ਤਾਂ ਹੀ ਕਮਾਂਡ ਕੰਟਰੋਲ ਸੈਂਟਰ (Command control center) ਅਤੇ ਪੁਲਿਸ ਕੋਲ ਮੈਸੇਜ ਜਾਵੇਗਾ ਅਤੇ ਉਸ ਵਾਹਨ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾਵੇਗੀ।