ਬੁੱਢੇ ਦਰਿਆ ਵਿੱਚੋਂ ਜ਼ਹਿਰੀਲਾ ਕਾਲਾ ਪਾਣੀ ਸਤਲੁਜ ਵਿੱਚ ਪੈਣ ਕਰ ਕੇ ਦੱਖਣੀ ਪੰਜਾਬ, ਰਾਜਸਥਾਨ ਤੱਕ ਬਹੁਤ ਵੱਡੇ ਪੱਧਰ ਤੇ ਸਿਹਤ ਤੇ ਆਰਥਿਕਤਾ ਦੇ ਹੋਏ ਘਾਣ ਨੂੰ ਰੋਕਣ ਲਈ ਸੁਹਿਰਦ ਯਤਨ ਅਰੰਭੇ ਗਏ ਹਨ।
ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਸਤਲੁਜ ਵਿੱਚ ਪੈਣ ਤੋਂ ਰੋਕਣ ਲਈ ਅਰਦਾਸ ਦੇ ਨਾਲ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਮਾਰਚ ਵਿੱਚ ਨਰੋਆ ਪੰਜਾਬ ਮੰਚ, ਪਬਲਿਕ ਐਕਸ਼ਨ ਕਮੇਟੀ ਮਤੇਵਾੜਾ, ਪੰਜਾਬ ਵਾਤਾਵਰਨ ਚੇਤਨਾ ਲਹਿਰ ਸਮੇਤ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ।
ਨਰੋਆ ਪੰਜਾਬ ਮੰਚ ਤੇ ਪੀਏਸੀ ਮੱਤੇਵਾੜਾ ਦੇ ਜਸਕੀਰਤ ਸਿੰਘ, ਪੀਏਸੀ ਮੱਤੇਵਾੜਾ ਦੇ ਕਪਿਲ ਅਰੋੜਾ, ਡਾ. ਅਮਨਦੀਪ ਸਿੰਘ ਬੈਂਸ, ਪੀਏਸੀ ਦੇ ਕੁਲਦੀਪ ਸਿੰਘ ਖਹਿਰਾ ਤੇ ਨਰੋਆ ਪੰਜਾਬ ਮੰਚ ਦੇ ਦਲੇਰ ਸਿੰਘ ਡੋਡ ਨੇ ਕਿਹਾ ਕਿ ਬੁੱਢੇ ਦਰਿਆ ਵਿੱਚੋਂ ਜ਼ਹਿਰੀਲਾ ਕਾਲਾ ਪਾਣੀ ਸਤਲੁਜ ਵਿੱਚ ਪੈਣ ਕਰ ਕੇ ਦੱਖਣੀ ਪੰਜਾਬ, ਰਾਜਸਥਾਨ ਤੱਕ ਬਹੁਤ ਵੱਡੇ ਪੱਧਰ ’ਤੇ ਸਿਹਤ ਤੇ ਆਰਥਿਕਤਾ ਦੇ ਹੋਏ ਘਾਣ ਨੂੰ ਰੋਕਣ ਲਈ ਸੁਹਿਰਦ ਯਤਨ ਅਰੰਭੇ ਗਏ ਹਨ।
ਮੋਰਚੇ ਵਿੱਚ ਵਾਤਾਵਰਨ ਤੇ ਕਾਰਜਸ਼ੀਲ ਸੰਸਥਾਵਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਜਾਬ, ਰਾਜਸਥਾਨ ਤੇ ਹਰਿਆਣਾ ਤੋਂ ਜਥੇਬੰਦੀਆਂ ਤੇ ਸੁਹਿਰਦ ਲੋਕ ਪਹੁੰਚੇ ਹਨ।
ਇਹ ਮਾਰਚ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਭਾਈ ਬਾਲਾ ਜੀ ਚੌਂਕ ਤੱਕ ਕੱਢਿਆ ਜਾਵੇਗਾ।