Tuesday, October 15, 2024
Google search engine
HomeDeshPunjab News:7 ਤੋਂ 9 ਨਵੰਬਰ ਤਕ ਹੋਵੇਗਾ ਗ਼ਦਰੀ ਬਾਬਿਆ ਦਾ ਮੇਲਾ, ਕਾਰਪੋਰੇਟ...

Punjab News:7 ਤੋਂ 9 ਨਵੰਬਰ ਤਕ ਹੋਵੇਗਾ ਗ਼ਦਰੀ ਬਾਬਿਆ ਦਾ ਮੇਲਾ, ਕਾਰਪੋਰੇਟ ਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਵੇਗਾ 33ਵਾਂ ਮੇਲਾ

ਲੇ ਦੇ ਸਿਖ਼ਰਲੇ ਦਿਨ 9 ਨਵੰਬਰ ਨੂੰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ।

33ਵਾਂ ਮੇਲਾ ਗ਼ਦਰੀ ਬਾਬਿਆਂ(Mela gadri babaya da) ਦਾ ਇਸ ਵਾਰ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ 7, 8, 9 ਨਵੰਬਰ ਨੂੰ ਹੋਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟੀ ਦੀ ਮੀਟਿੰਗ ‘ਚ ਲਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਾਰਪੋਰੇਟ ਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ। ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਨੂੰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ’ਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’ ਦਾ ਨਾਂਅ ਦਿੱਤਾ ਜਾਏਗਾ। ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਮੰਚ’ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ’ਚ ਵਿਸ਼ਵ ਭਰ ’ਚ ਜਾਣੇ ਜਾਂਦੇ ਸੰਗਰਾਮੀਏ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਦਾ ਨਾਂਅ ਦਿੱਤਾ ਜਾਏਗਾ। ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ’ਚ ਹੀ ਮੇਲੇ ਦੇ ਪਹਿਲੇ ਦਿਨ 7 ਨਵੰਬਰ ਦਿਨ ਸ਼ੁੱਕਰਵਾਰ ਸ਼ਾਮ ਠੀਕ 4 ਵਜੇ ਰੂਸੀ ਕਰਾਂਤੀ ਦੇ ਦਿਹਾੜੇ ਨੂੰ ਸਿਜਦਾ ਕਰਦੇ ਹੋਏ ‘ਪੁਸਤਕ ਸਭਿਆਚਾਰ ਦੀ ਮਹੱਤਤਾ, ਅਮਿੱਟ ਦੇਣ ਤੇ ਸਾਡੇ ਸਮਿਆਂ ਦੀ ਲੋੜ’ ਵਿਸ਼ੇ ‘ਤੇ ਚਰਚਾ ਹੋਏਗੀ। ਇਸ ਮੌਕੇ ਸਾਡੇ ਕੋਲੋਂ ਵਿਛੜੇ ਸੁਰਜੀਤ ਪਾਤਰ ਸਮੇਤ ਕਵੀਆਂ, ਲੇਖਕਾਂ ਨੂੰ ਯਾਦ ਕੀਤਾ ਜਾਏਗਾ। ਮੀਟਿੰਗ ਦਾ ਆਗਾਜ਼ ਆਜ਼ਾਦੀ ਲਹਿਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਤੇ ਅਗਸਤ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਤੇ ਨਾਇਕਾਂ ਨੂੰ ਖੜ੍ਹੇ ਹੋ ਕੇ ਸਿਜਦਾ ਕਰਨ ਨਾਲ ਹੋਇਆ। ਇਸ ਮੌਕੇ ਬਲਾਤਕਾਰ ਉਪਰੰਤ ਮੌਤ ਦੇ ਘਾਟ ਉਤਾਰੀ ਗਈ ਕਲਕੱਤਾ ਦੀ ਡਾ. ਮੋਮਿਤਾ ਦੇਬਨਾਥ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments