ਫਤਿਹਗੜ੍ਹ ਚੂੜੀਆਂ ਮੰਡੀ ਵਿੱਚ ਸੰਮਤੀ ਵੇਚਣ ਆਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੂੰ ਫਸਲ ਦਾ ਮੁੱਲ ਵੀ ਨਹੀਂ ਮਿਲ ਰਿਹਾ।
ਮੰਡੀਆਂ ਵਿੱਚ ਬਾਸਮਤੀ ਦਾ ਭਾਅ ਘੱਟ ਹੋਣ ਕਾਰਨ ਕਿਸਾਨ ਆਪਣੇ ਖਰਚੇ ਵੀ ਪੂਰੇ ਨਹੀਂ ਕਰ ਪਾ ਰਹੇ ਹਨ। ਫਤਿਹਗੜ੍ਹ ਚੂੜੀਆਂ ਮੰਡੀ ਵਿੱਚ ਕਮਿਸ਼ਨ ਏਜੰਟਾਂ ਤੋਂ ਬਾਸਮਤੀ 2450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਹ ਰੇਟ 3300 ਤੋਂ 3600 ਰੁਪਏ ਪ੍ਰਤੀ ਕੁਇੰਟਲ ਸੀ। ਇਸ ਵਾਰ ਬਾਸਮਤੀ ਦਾ ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੇਅਰਮੈਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਾਸਮਤੀ ਦੀ ਖਰੀਦ ਨਾ ਕੀਤੀ ਗਈ ਤਾਂ 28 ਸਤੰਬਰ ਤੋਂ ਬਾਅਦ ਕਿਸਾਨ ਰਾਜ ਭਰ ਵਿੱਚ ਡੀਸੀ ਦਫ਼ਤਰਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਬਾਸਮਤੀ ਸੁੱਟਣ ਲਈ ਮਜਬੂਰ ਹੋਣਗੇ।
ਬਾਸਮਤੀ ਦਾ ਭਾਅ 2200 ਤੋਂ 2450 ਰੁਪਏ ਮਿਲ ਰਿਹੈ
ਫਤਿਹਗੜ੍ਹ ਚੂੜੀਆਂ ਮੰਡੀ ਵਿੱਚ ਸੰਮਤੀ ਵੇਚਣ ਆਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੂੰ ਫਸਲ ਦਾ ਮੁੱਲ ਵੀ ਨਹੀਂ ਮਿਲ ਰਿਹਾ। ਬਾਸਮਤੀ ਦਾ ਭਾਅ 2200 ਤੋਂ 2450 ਰੁਪਏ ਹੈ, ਜਿਸ ਕਾਰਨ ਕਿਸਾਨ ਬਰਬਾਦੀ ਦੇ ਕੰਢੇ ਪਹੁੰਚ ਗਏ ਹਨ।