ਥਾਣਾ ਮਕਸੂਦਾਂ ਦੇ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਜਦ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ
ਜਲੰਧਰ ਪਠਾਨਕੋਟ ਮਾਰਗ ਤੇ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਦੀ ਨਹਿਰ ਵਿੱਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਨਹਿਰ ਵਿੱਚ ਤੈਰਦੀ ਦੇਖ ਕੇ ਲੋਕਾਂ ਨੇ ਘਟਨਾ ਦੀ ਸੂਚਨਾ ਥਾਣਾ ਮਕਸੂਦਾ ਦੀ ਪੁਲਿਸ ਨੂੰ ਦਿੱਤੀ।
ਥਾਣਾ ਮਕਸੂਦਾਂ ਦੇ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਜਦ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਵਿਅਕਤੀ ਦੀ ਲਾਸ਼ ਲਿੰਕ ਨਹਿਰ ਵਿੱਚ ਪਈ ਸੀ ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।
ਲਾਸ਼ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ 72 ਘੰਟੇ ਤੱਕ ਰੱਖੀ ਗਈ ਹੈ।
ਉਹਨਾਂ ਦੱਸਿਆ ਕਿ ਵੇਖਣ ਨੂੰ ਉਸ ਦੀ ਉਮਰ ਤਕਰੀਬਨ 35 ਸਾਲ ਦੀ ਲੱਗ ਰਹੀ ਹੈ। ਪੁਲਿਸ ਦਾ ਕਹਿਣਾ ਹੈ ਉਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸੇ ਨਹਿਰ ਵਿਚੋਂ ਪਹਿਲੇ ਵੀ ਦੋ ਵਾਰ ਲਾਸ਼ਾ ਬਰਾਮਦ ਹੋਈਆਂ ਸਨ । ਜਿਨਾਂ ਦੇ ਸਰੀਰ ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਜਿਸ ਦਾ ਪੁਲਿਸ ਵਲੋਂ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਸੀ।
ਤੇ ਉਸ ਵਕਤ ਥਾਣਾ ਮਕਸੂਦਾਂ ਚ ਦੂਜੀ ਵਾਰ ਥਾਣਾ ਮੁਖੀ ਦਾ ਆਹੁਦਾ ਸੰਭਾਲਣ ‘ਤੇ ਐੱਸ ਆਈ ਮਨਜੀਤ ਸਿੰਘ ਨੇ ਮਿ੍ਤਕਾਂ ਦੇ ਕਾਤਲਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਸੀ ਪਰ ਤਕਰੀਬਨ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਪੁਲਿਸ ਕਾਤਲਾਂ ਦੀ ਭਾਲ ਨਹੀਂ ਕਰ ਸਕੀ। ਲਗਾਤਾਰ ਇਕੋ ਹੀ ਸਥਾਨ ਤੋਂ ਲਾਸ਼ਾਂ ਮਿਲਣ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।