Tuesday, October 15, 2024
Google search engine
HomeDeshPunjab News : SIT ਅੱਗੇ ਪੇਸ਼ ਹੋਣ ਪੁੱਜੇ ਬਿਕਰਮ ਮਜੀਠੀਆ, ਕਿਹਾ- ਲਾਰੈਂਸ...

Punjab News : SIT ਅੱਗੇ ਪੇਸ਼ ਹੋਣ ਪੁੱਜੇ ਬਿਕਰਮ ਮਜੀਠੀਆ, ਕਿਹਾ- ਲਾਰੈਂਸ ਦੀ ਇੰਟਰਵਿਊ ਲਈ ਸੂਬੇ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ

Bikram Majithia ਨੇ ਕਿਹਾ ਕਿ ਉਨ੍ਹਾਂ ਖਿਲਾਫ ਕਰੀਬ ਤਿੰਨ ਸਾਲ ਪਹਿਲਾਂ ਝੂਠਾ ਕੇਸ ਬਣਾਇਆ ਗਿਆ ਜਿਸਦਾ ਅੱਜ ਤਕ ਚਲਾਨ ਵੀ ਪੇਸ਼ ਨਹੀਂ ਹੋ ਸਕਿਆ।

ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸਨੇ ਸਿੱਧੂ ਮੁਸੇਵਾਲਾ ਨੂੰ ਮਾਰਿਆ ਤੇ ਸਲਮਾਨ ਖਾਂ ਨੂੰ ਮਾਰਨਾ ਚਾਹੁੰਦਾ ਹੈ, ਪੰਜਾਬ ਸਰਕਾਰ ਉਸ ਖੂੰਖਾਰ ਅਪਰਾਧੀ ਦੀ ਇੰਟੈਰੋਗੇਸ਼ਨ ਦੀ ਥਾਂ ਇੰਟਰਵਿਊ ਕਰਵਾਉਂਦੀ ਹਿਆ ਅਤੇ ਜਿਸਨੂੰ ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ।

ਮਜੀਠੀਆ ਅੱਜ ਪਟਿਆਲਾ ਵਿਖੇ ਡਰੱਗ ਮਾਮਲੇ ਚ ਐੱਸ ਆਈ ਟੀ ਕੋਲ ਪੇਸ਼ ਹੋਣ ਪੁੱਜੇ ਜਨ। ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਜ਼ਾਰ ਪੁਲਸ ਮੁਲਾਜਮਾਂ ਦੀ ਸੁਰੱਖਿਆ ਹੇਠ ਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਚ ਖਰੜ ਸੀ ਆਈ ਏ ਪੁੱਛਗਿੱਛ ਲਈ ਲਿਆਂਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਇੰਤਜ਼ਾਮਾਂ ਦੇ ਬਾਵਜੂਦ ਗੈਂਗਸਟਰ ਦੀ ਇੰਟਰਵਿਊ ਹੋ ਗਈ, ਇਸ ਲਈ ਸਿੱਧੇ ਤੌਰ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੀ ਜਿੰਮੇਵਾਰ ਹੈ।

ਇਥੇ ਹੀ ਬਸ ਨਹੀਂ ਸਰਕਾਰੀ ਨੇ ਇਸ ਮਾਮਲੇ ਵਿਚ ਹਾਈ ਕੋਰਟ ਨੂੰ ਵੀ ਝੂਠ ਬੋਲ ਕੇ ਗੁਮਰਾਹ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਾ ਕਰਕੇ ਸਿਰਫ ਸਿਆਸੀ ਬਦਲਾਖ਼ੋਰੀ ਦਾ ਕੰਮ ਕਰ ਰਹੀ ਹੈ। ਐਨ ਐਚ ਆਈ ਏ ਦੇ ਠੇਕੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਰਾਇਟ too ਐਜੂਕੇਸ਼ਨ ਚ ਪੰਜਾਬ ਪੱਛੜ ਗਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਖੇਰੂ ਖੇਰੂ ਹੀ ਚੁੱਕੀ ਹੈ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ ਕਰੀਬ ਤਿੰਨ ਸਾਲ ਪਹਿਲਾਂ ਝੂਠਾ ਕੇਸ ਬਣਾਇਆ ਗਿਆ ਜਿਸਦਾ ਅੱਜ ਤਕ ਚਲਾਨ ਵੀ ਪੇਸ਼ ਨਹੀਂ ਹੋ ਸਕਿਆ। ਇਸ ਮਾਮਲੇ ਚ ਸਿੱਟ ਡੀਜੀਪੀ ਤੋਂ ਹੁਣ ਡੀ ਆਈ ਜੀ ਤੱਕ ਆ ਗਈ ਹੈ। ਮਜੀਠੀਆ ਨੇ ਕਿਹਾ ਕਿ ਐੱਸ ਆਈ ਟੀ 11 ਸੰਮਨ ਜਾਰੀ ਕੀਤੇ ਤੇ 7 ਵਾਰ ਪੇਸ਼ ਹੋਏ ਹਨ। ਓਹਨਾ ਕਿਹਾ ਕਿ ਸੂਬਾ ਸਰਕਾਰ ਜਾਣਬੁੱਝ ਕੇ ਉਲਝਾਉਣਾ ਚਾਹੁੰਦੀ ਹੈ ਪਰ ਉਹ ਦੱਬਣ ਵਾਲੇ ਨਹੀਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments