ਜ਼ਿਲ੍ਹਾ ਮਾਨਸਾ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਕਾਰਨ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਗਏ ਹਨ…
ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰ ਨਿਰੋਲ ਯੂਨੀਅਨ ਦੀ ਜ਼ਿਲ੍ਹਾ ਮਾਨਸਾ ਪ੍ਰਧਾਨ ਰੁਪਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਉਚੇਚੇ ਤੌਰ ’ਤੇ ਪਹੁੰਚ ਕਿਰਨਜੀਤ ਕੌਰ ਪਿੰਡ ਟਾਹਲੀਆਂ ਤੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੌਲਾ ਤੇ ਸਮੂਹ ਜਥੇਬੰਦੀ ਨੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਜ਼ਿਲ੍ਹਾ ਮਾਨਸਾ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਕਾਰਨ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਮਿਲਦੇ ਇੰਨਸੈਂਟਿਵ ਦਾ ਅਚਨਚੇਤ ਕੱਟ ਦੇਣਾ, ਜਿਸ ਨਾਲ ਜੱਚਾ ਬੱਚਾ ਦੀ ਮੌਤ ਦਰ ਵਿੱਚ ਵਾਧਾ ਹੋਵੇਗਾ ਅਤੇ ਜੱਚਾ ਬੱਚਾ ਦੀ ਸਿਹਤ ਨਾਲ ਖਿਲਵਾੜ ਹੈ।
ਆਸ਼ਾ ਵਰਕਰ ਤੇ ਫ਼ੈਸਿਲੀਟੇਟਰ ਦੀ ਅਚਨਚੇਤ ਉਮਰ ਹੱਦ 58 ਸਾਲ ਕਰਨੀ ਅਤ 17 – 18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖਾਲੀ ਘਰ ਭੇਜਣਾ ਇਹ ਉਹ ਵਰਕਰ ਹਨ, ਜਿੰਨ੍ਹਾਂ ਨੂੰ ਕਰੋਨਾ ਮਹਾਂਮਾਰੀ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ। ਪਰ ਵਰਕਰ ਦਾ ਸੋਸ਼ਣ ਹੋ ਰਿਹਾ ਹੈ।
ਉਨ੍ਹਾਂ ਆਪਣੀਆਂ ਮੰਗਾਂ ਦੇ ਸਬੰਧ ’ਚ ਗੱਲ ਕਰਦਿਆਂ ਕਿਹਾ ਕਿ ਉਮਰ ਹੱਦ 58 ਸਾਲ ਤੋਂ 65 ਸਾਲ ਕੀਤੀ ਜਾਵੇ, ਸੇਵਾ ਮੁਕਤੀ ਸਮੇਂ ਬੁਢਾਪੇ ਵੇਲੇ ਹੌਂਸਲਾ ਅਫ਼ਜਾਈ ਲਈ ਪੰਜ ਲੰਖ ਰੁਪਏ ਦਿੱਤਾ ਜਾਵੇ, ਸੇਵਾ ਮੁਕਤੀ ਬਾਅਦ 10 ਹਜ਼ਾਰ ਰੁਪਏ, ਪਰ ਮਹੀਨਾ ਪੈਨਸ਼ਨ (ਆਸ਼ਾ ਦਾ ਸਹਾਰਾ) ਸਕੀਮ ਲਾਗੂ ਕੀਤੀ ਜਾਵੇ।
ਟੂਰ ਮਨੀ (ਆਸ਼ਾ ਫ਼ੈਸਿਲੀਟੇਟਰ ਦਾ ਸਫ਼ਰੀ ਭੱਤਾ ਵਿੱਚ ਵਾਧਾ ਅਤੇ ਅਨਰੇਰੀ 2500 ਨੂੰ (ਵਿਦ ਇੰਕਰੀਮੈਂਟ) ਡਬਲ ਕੀਤਾ ਜਾਵੇ, ਕੱਟੇ ਇੰਨਸੈਂਟਿਵ ਬਹਾਲ ਕੀਤੇ ਜਾਣ, ਸੀਐਚਓ ਦੇ ਇੰਨਸੈਂਟਿਵ ਸਕੀਮ ਵਿੱਚ ਵਾਧਾ ਅਤੇ ਆਸ਼ਾ ਫੈਸਿਲੀਟੇਟਰ ਨੂੰ ਪਾਉਣਾ ਲਾਜ਼ਮੀ ਕੀਤਾ ਜਾਵੇ, ਸਿਹਤ ਵਿਭਾਗ ਵੱਲੋਂ ਜਾਰੀ ਹਰੇਕ ਹਦਾਇਤ ਵਿੱਚ ਆਸ਼ਾ ਵਰਕਰਾਂ ਦੇ ਨਾਲ ਆਸ਼ਾ ਫ਼ੈਸਿਲੀਟੇਟਰ ਪਾਉਣਾ ਲਾਜ਼ਮੀ ਕੀਤਾ ਜਾਵੇ, ਏਐਨਐਮ ਦੇ ਟੈਸਟ ਕਲੀਅਰ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।