HomeDeshPunjab News: ਮਾਲਗੱਡੀ ਦੇ 10 ਡੱਬੇ ਲੀਹੋਂ ਉਤਰੇ, ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ...
Punjab News: ਮਾਲਗੱਡੀ ਦੇ 10 ਡੱਬੇ ਲੀਹੋਂ ਉਤਰੇ, ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ, ਕਈ ਟ੍ਰੇਨਾਂ ਰੱਦ ਤੇ ਕਈਆਂ ਦੇ ਰੂਟ ਡਾਈਵਰਟ
ਕਰਨਾਲ ਦੇ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ ਸਵੇਰੇ ਇਕ ਚੱਲਦੀ ਮਾਲਗੱਡੀ ਦੇ ਡੱਬੇ ਲੀਹੋਂ ਉਤਰਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ ਹੋਇਆ ਹੈ।
ਹਰਿਆਣਾ ਦੇ ਕਰਨਾਲ ‘ਚ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ ਸਵੇਰੇ ਇਕ ਚੱਲਦੀ ਮਾਲਗੱਡੀ ਦੇ ਡੱਬੇ ਲੀਹੋਂ ਉਤਰਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪ੍ਰਭਾਵਿਤ ਹੋਇਆ ਹੈ। ਰੇਲਵੇ ਵੱਲੋਂ ਇਸ ਕਾਰਨ ਪਠਾਨਕੋਟ ਸੁਪਰਫਾਸਟ ਐਕਸਪ੍ਰੈੱਸ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਨਵੀਂ ਦਿੱਲੀ-ਅੰਮ੍ਰਿਤਸਰ ਗੋਲਡਨ ਟੈਂਪਲ ਐਕਸਪ੍ਰੈੱਸ ਤੇ ਆਮਰਪਾਲੀ ਐਕਸਪ੍ਰੈੱਸ ਨੂੰ ਵਾਇਆ ਸ਼ਾਕੁਰ ਬਸਤੀ, ਜਾਖਲ, ਧੂਰੀ ਤੋਂ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਤੇ ਸਵਰਾਜ ਐਕਸਪ੍ਰੈਸ ਨੂੰ ਵੀ ਰੇਲਵੇ ਨੇ ਡਾਇਵਰਟ ਕਰ ਦਿੱਤਾ ਹੈ।