ਮਾਨ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਜਾਪਾਨ ਫੇਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਲਈ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 11ਵੀਂ ਜਮਾਤ ਦੀਆਂ 8 ਵਿਦਿਆਰਥਣਾਂ ਨੂੰ ਮੈਰਿਟ ਦੇ ਆਧਾਰ ‘ਤੇ ‘ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ’ ਲਈ ਚੁਣਿਆ ਗਿਆ ਹੈ।
ਇਨ੍ਹਾਂ ਵਿਦਿਆਰਥਣਾਂ ਵਿਚ ਮਾਨਸਾ ਦੀ ਹਰਮਨਪ੍ਰੀਤ ਕੌਰ ਵੀ ਹੈ, ਜੋ ਮੱਧ ਵਰਗੀ ਪਰਿਵਾਰ ਵਿਚੋਂ ਹੈ। ਹਰਮਨਪ੍ਰੀਤ ਕੌਰ ਉਹੀ ਵਿਦਿਆਰਥਣ ਹੈ ਜਿਸ ਨੂੰ 10ਵੀਂ ਜਮਾਤ ਵਿਚ ਚੰਗੇ ਪ੍ਰਦਰਸ਼ਨ ਲਈ ਪੰਜਾਬ ਸਰਕਾਰ ਨੇ ਨੇ 51000 ਰੁਪਏ ਦਿੱਤੇ ਸਨ।
ਇਹ ਵਿਦਿਆਰਥਣਾਂ ਇਸ ਸਮੇਂ ਸਾਇੰਸ ਦੀ ਪੜ੍ਹਾਈ ਕਰ ਰਹੀਆਂ ਹਨ ਅਤੇ ਇਹ ਜਾਪਾਨ ਵਿਖੇ 10-16 ਦਸੰਬਰ ਤੱਕ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ। ਉਕਤ ਵਿਦਿਆਰਥਣਾਂ 8 ਦਸੰਬਰ ਸਵੇਰੇ 11 ਵਜੇ ਤੱਕ ਐੱਨ. ਸੀ ਈ. ਆਰ. ਟੀ. ਕੈਂਪਸ ਨਵੀਂ ਦਿੱਲੀ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ। ਇਸ ਬਾਰੇ ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਇਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਬਠਿੰਡਾ, ਸੰਗਰੂਰ ਅਤੇ ਮਾਨਸਾ ਨੂੰ ਸੂਚਿਤ ਕੀਤਾ ਹੈ।