ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲ-2023-24 ਨਾਲ ਸਬੰਧਤ ਪੰਜਵੀਂ, ਅੱਠਵੀਂ ਅਤੇ ਦਸਵੀਂ- ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਪੰਜਵੀਂ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਦਾ ਪਹਿਲਾ ਪੇਪਰ 7 ਮਾਰਚ 2024 ਨੂੰ ਹੈ। ਦਸਵੀਂ ਅਤੇ ਬਾਰ੍ਹਵੀਂ ਦੇ ਸਾਲਾਨਾ ਇਮਤਿਹਾਨ 13 ਫਰਵਰੀ ਤੋਂ ਸ਼ੁਰੂ ਹੋਣਗੇ।
ਪੰਜਵੀਂ ਜਮਾਤ ਦੇ ਪ੍ਰੀਖਿਆਰਥੀ ਸਵੇਰੇ 10:00 ਵਜੇ ਅੰਗਰੇਜ਼ੀ ਵਿਸ਼ੇ, ਅੱਠਵੀਂ ਜਮਾਤ ਦੇ ਵਿਦਿਆਰਥੀ ਸਵੇਰੇ 11:00 ਵਜੇ ਤੋਂ 2:15 ਦੁਪਹਿਰ ਤਕ ਸਮਾਜਿਕ ਵਿਗਿਆਨ ਦਾ ਪੇਪਰ ਦੇਣਗੇ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਪ੍ਰੀਖਿਆਰਥੀ ਸਵੇਰ 11:00 ਵਜੇ ਪੰਜਾਬੀ-ਏ ਜਦੋਂਕਿ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀ 13 ਫਰਵਰੀ ਨੂੰ ਹੀ ਸਵੇਰ ਦੇ ਸੈਸ਼ਨ ‘ਚ ਹੋਮ ਸਾਇੰਸ ਦਾ ਲਿਖਤੀ ਪੇਪਰ ਦੇ ਦੇਣਗੇ। ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ‘ਚ ਸਾਢੇ 5 ਲੱਖ ਪ੍ਰੀਖਿਆਰਥੀ ਪੇਪਰ ਦੇਣਗੇ ਜਿਨ੍ਹਾਂ ਲਈ ਲਗਪਗ 2000 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪੰਜਵੀਂ ਜਮਾਤ ਦੇ ਵਿਦਿਆਰਥੀ ਆਪਣੇ ਹੀ ਸਕੂਲਾਂ ‘ਚ ਪ੍ਰੀਖਿਆ ਦੇਣਗੇ। ਸਿੱਖਿਆ ਬੋਰਡ ਨੇ ਇਸ ਵਾਰ ਨਕਲ ਰਹਿਤ ਪ੍ਰੀਖਿਆਵਾਂ ਦਾ ਦਾਅਵਾ ਕਰਦਿਆਂ ਹਿਰਾਂ ਤੋਂ ਚੱਲਦੇ ਪ੍ਰੀਖਿਆ ਢਾਂਚੇ ‘ਚ ਵੱਡੀ ਤਬਦੀਲੀ ਕੀਤੀ ਹੈ। ਇਸ ਵਾਰ ਪਹਿਲੀ ਵਾਰ ਹੋਵੇਗਾ ਜਦੋਂ ਵਿਦਿਆਰਥੀ ਸਵੇਰੇ- ਸ਼ਾਮ ਦੀਆਂ ਸਿਫਟਾਂ ਦੀ ਥਾਂ ਸਿਰਫ਼ ਇਕੋ ਸਿਫ਼ਟ (ਸਵੇਰੇ ਵੇਲੇ) ਵਿੱਚ ਹੀ ਦੇਣਗੇ। ਇਸ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀ ਸ਼ਾਮ ਦੀ ਸ਼ਿਫ਼ਟ ‘ਚ ਪੇਪਰ ਦਿੰਦੇ ਸਨ।